ਸਿਡਨੀ- ਦੱਖਣੀ ਆਸਟ੍ਰੇਲੀਆ ਦੇ ਫਲੇਰੀਯੂ ਪ੍ਰਾਇਦੀਪ 'ਤੇ ਮਿਡਲਟਨ ਵਿਖੇ ਹੈਰੀਟੇਜ ਕੋਕਲ ਟ੍ਰੇਨ ਨਾਲ ਟਰੱਕ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਇਕ ਬੱਚੇ ਸਮੇਤ ਕੁਝ ਯਾਤਰੀ ਜ਼ਖ਼ਮੀ ਹੋ ਗਏ। ਉਹਨਾਂ ਨੂੰ ਮਾਮੂਲੀ ਸੱਟਾਂ ਦੇ ਇਲਾਜ ਲਈ ਸਥਾਨਕ ਸਾਊਥ ਕੋਸਟ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।ਜਾਣਕਾਰੀ ਮੁਤਾਬਕ ਹੈਰੀਟੇਜ ਟਰੇਨ ਅਤੇ ਟਰੱਕ ਸਵੇਰੇ 10:20 ਵਜੇ ਦੇ ਕਰੀਬ ਪੀਟਰਸਨ ਰੋਡ ਨੇੜੇ ਐਡੀਲੇਡ ਦੇ ਦੱਖਣ ਵੱਲ ਲੈਵਲ ਕਰਾਸਿੰਗ 'ਤੇ ਟਕਰਾ ਗਏ।
ਪੜ੍ਹੋ ਇਹ ਅਹਿਮ ਖ਼ਬਰ-ਨਾਈਜੀਰੀਆ ਦੀ ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
ਕੰਟਰੀ ਫਾਇਰ ਸਰਵਿਸ ਨੇ ਕਿਹਾ ਕਿ ਟਰੇਨ ਉਸ ਸਮੇਂ 15 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਅਤੇ ਅੰਸ਼ਕ ਤੌਰ 'ਤੇ ਪਟੜੀ ਤੋਂ ਉਤਰ ਗਈ। ਟਰੱਕ, ਜੋ ਮਿੱਟੀ ਦੀ ਢੋਆ-ਢੁਆਈ ਕਰ ਰਿਹਾ ਸੀ, ਟੱਕਰ ਤੋਂ ਬਾਅਦ ਪਲਟ ਗਿਆ। ਇਸ ਕਾਰਨ ਡੀਜ਼ਲ ਬਾਲਣ ਅਤੇ ਹਾਈਡ੍ਰੌਲਿਕ ਤਰਲ ਦਾ ਸੁਮੇਲ ਸੜਕ 'ਤੇ ਲੀਕ ਹੋ ਗਿਆ। ਫਿਲਹਾਲ ਪੀਟਰਸਨ ਰੋਡ ਆਵਾਜਾਈ ਲਈ ਬੰਦ ਹੈ ਕਿਉਂਕਿ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਸਾਫ਼-ਸਫਾਈ ਕਰ ਰਹੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਈਜੀਰੀਆ ਦੀ ਹਵਾਈ ਸੈਨਾ ਦੀ ਵੱਡੀ ਕਾਰਵਾਈ, ਬੋਕੋ ਹਰਮ ਦੇ 100 ਅੱਤਵਾਦੀਆਂ ਨੂੰ ਕੀਤਾ ਢੇਰ
NEXT STORY