ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਸਾਹਿਤਕ ਖ਼ੇਤਰ ਵਿੱਚ ਤੇ ਪੰਜਾਬੀ ਭਾਸ਼ਾ ਦੇ ਵਿਦੇਸ਼ ਵਿੱਚ ਪਸਾਰ ਲਈ ਸਰਗਰਮ ਸੰਸਥਾ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਕਵੀ ਦਰਬਾਰ ਉਪਰੰਤ ਨਸ਼ਿਆਂ ਦੇ ਕੋਹੜ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਹਿਤ ਓਵਨ ਕਰਿਊ ਦੀ ਟੀਮ ਵਲੋਂ ਬਣਾਈ ਪੰਜਾਬੀ ਲਘੂ ਫਿਲਮ "ਐਡਿਕਸ਼ਨ" ਦੀ ਸਕਰੀਨਿੰਗ ਅਤੇ ਪੰਜਾਬੀ ਵਿਰਾਸਤ ਐਪ ਦੇ ਬਾਨੀ ਗਗਨਦੀਪ ਕੌਰ ਸਰਾਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਪੱਧਰ 'ਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਗਈ।
'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਆਯੋਜਿਤ ਕੀਤੇ ਗਏ ਮਹੀਨਾਵਾਰ ਕਵੀ ਦਰਬਾਰ ਉਪਰੰਤ ਪੰਜਾਬੀ ਦੇ ਬ੍ਰਿਸਬੇਨ ਵਾਸੀ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ। ਹਰਮਨਦੀਪ ਗਿੱਲ ਨੇ ਡਾਕਟਰ ਜਗਤਾਰ ਦੀ ਨਜ਼ਮ 'ਹਰ ਮੋੜ ਤੇ ਸਲੀਬਾਂ' ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਵਰਿੰਦਰ ਅਲੀਸ਼ੇਰ ਵੱਲੋਂ ਮੌਜੂਦਾ ਹਾਲਤ ਉੱਤੇ ਢੁਕਵੀਂ ਸ਼ਾਨਦਾਰ ਕਵਿਤਾ ਦਾ ਆਗਾਜ਼ ਕੀਤਾ ਗਿਆ। ਇਸਤੋਂ ਇਲਾਵਾ ਪਰਮਿੰਦਰ, ਦੇਵ ਸਿੱਧੂ ਅਤੇ ਹੋਰ ਕਵੀਆਂ ਨੇ ਸਰੋਤਿਆਂ ਨੂੰ ਪੰਜਾਬੀ ਰਚਨਾਵਾਂ ਨਾਲ ਅਨੰਦਿਤ ਕੀਤਾ। ਇਸ ਉਪਰੰਤ ਪੰਜਾਬੀ ਕਿਤਾਬਾਂ ਦੀ ਬੋਲ ਕੇ ਕਿਤਾਬਾਂ ਵਾਲੀ "ਵਿਰਾਸਤ" ਐਪ ਤਿਆਰ ਕਰਨ ਵਾਲੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਐਪ ਦੀ ਬਾਨੀ ਗਗਨਦੀਪ ਕੌਰ ਸਰਾਂ ਨੇ ਐਪ ਬਨਾਉਣ ਦੇ ਮਕਸਦ ਤੇ ਉਸਦੇ ਪੰਜਾਬੀ ਸਾਹਿਤ ਨਾਲ ਪ੍ਰੇਮ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਇਸ ਐਪ ਰਾਹੀਂ ਤੁਸੀਂ ਕਿਤਾਬਾਂ ਨੂੰ ਦੁਨੀਆਂ ਭਰ ਵਿੱਚ ਕਿਤੇ ਵੀ, ਕਿਸੇ ਵੀ ਸਮੇਂ ਕਿਸੇ ਵੀ ਕਿਤਾਬ ਨੂੰ ਸੁਣ ਸਕਦੇ ਹੋ।
"ਐਡਿਕਸ਼ਨ" ਫੀਚਰ ਫਿਲਮ ਦੀ ਸਕਰੀਨਿੰਗ ਤੋਂ ਬਾਅਦ ਇਸ ਫਿਲਮ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਰਸ਼ਪਾਲ ਹੇਅਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਅਦਾਕਾਰੀ ਨੂੰ ਬਚਾ ਕੇ ਰੱਖਣਾ ਇੱਕ ਵੱਡਾ ਜੋਖ਼ਮ ਵਾਲਾ ਕੰਮ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਅੱਜ ਉਹਨਾਂ ਦੀ ਅਗਲੀ ਪੀੜ੍ਹੀ ਨੇ ਇਸ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਹੈ। ਹਰਮਨਦੀਪ ਗਿੱਲ ਨੇ ਕਿਹਾ ਇਹ ਫਿਲਮ ਸਾਨੂੰ ਨਸ਼ਿਆਂ ਬਾਰੇ ਗੰਭੀਰ ਤੇ ਸੰਜੀਦਾ ਵਿਸ਼ਿਆਂ ਉੱਪਰ ਵੱਡੀ ਪੱਧਰ 'ਤੇ ਸੰਵਾਦ ਰਚਾਉਣ ਦਾ ਸੁਨੇਹਾ ਦਿੰਦੀ ਹੈ ਤੇ ਸਾਡੇ ਪੰਜਾਬ ਨਾਲ ਸਬੰਧਤ ਹੋਣ ਕਰਕੇ ਸਾਡੇ ਚੋਂ ਹਰ ਤੀਜੇ ਇਨਸਾਨ ਨੇ ਇਸ ਦੁਖਾਂਤ ਨੂੰ ਹੱਡੀਂ ਹੰਢਾਇਆ ਵੀ ਹੋ ਸਕਦਾ ਹੈ। ਦਲਜੀਤ ਸਿੰਘ ਨੇ ਫਿਲਮ ਦੀ ਪੂਰੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਹੋਇਆਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਕਿ ਉਹਨਾਂ ਪੰਜਾਬੀ ਭਾਈਚਾਰੇ ਨੂੰ ਅਜੇਹੀ ਅਦਾਕਾਰੀ ਦੇ ਰੂਬਰੂ ਕਰਵਾਇਆ ਹੈ ਤੇ ਪੰਜਾਬੀ ਥੀਏਟਰ ਨੂੰ ਆਸਟ੍ਰੇਲੀਆ ਵਿੱਚ ਵੀ ਮਾਨਣ ਦਾ ਮੌਕਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ - ਦੁਬਈ 'ਚ ਪਾਕਿਸਤਾਨੀ ਬਣਾ ਰਹੇ 'ਦੁਨੀਆ ਦੀ ਸਭ ਤੋਂ ਵੱਡੀ ਕੁਰਾਨ', ਸੋਨੇ ਨਾਲ ਲਿਖੇ ਜਾਣਗੇ 80,000 ਸ਼ਬਦ
ਇਸ ਤੋਂ ਇਲਾਵਾ ਦੇਵ ਸਿੱਧੂ, ਵਰਿੰਦਰ ਅਲੀਸ਼ੇਰ, ਗੁਰਮੁੱਖ ਭੰਦੋਹਲ ਤੇ ਹੋਰ ਦਰਸ਼ਕਾਂ ਨੇ ਵੀ ਫਿਲਮ ਦੀ ਤਾਰੀਫ਼ ਕਰਦਿਆਂ ਫਿਲਮ ਬਾਰੇ ਚਰਚਾ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੰਸਥਾਵਾਂ ਤੋਂ ਰਣਜੀਤ ਸਿੰਘ, ਬਲਰਾਜ ਸਿੰਘ (ਮਾਝਾ ਯੂਥ ਕਲੱਬ), ਮਨ ਖਹਿਰਾ, ਨਵਦੀਪ ਸਿੰਘ ਸਿੱਧੂ ਗਰੀਨ ਪਾਰਟੀ ਆਗੂ, ਗੁਰਪ੍ਰੀਤ ਸਿੰਘ, ਲਵੀ ਖੱਤਰੀ (ਇੰਡੋਜ਼ ਟੀਵੀ ਟੀਮ), ਮੋਹਿੰਦਰਪਾਲ ਸਿੰਘ ਕਾਹਲੋਂ , ਹਰਪ੍ਰੀਤ ਸਿੰਘ ਕੋਹਲੀ (ਬ੍ਰਿਸਬੇਨ ਪ੍ਰੈਸ ਕਲੱਬ) ਅਤੇ ਹਰਜੀਤ ਲਸਾੜਾ 4ਈਬੀ ਰੇਡੀਓ ਆਦਿ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸਭਾ ਦੇ ਉੱਪ ਪ੍ਰਧਾਨ ਜਗਜੀਤ ਸਿੰਘ ਖੋਸਾ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਤੇ ਹਰ ਵਾਰ ਦੀ ਤਰ੍ਹਾਂ ਪੰਜਾਬੀ ਭਾਈਚਾਰੇ ਨੂੰ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਇਸੇ ਤਰ੍ਹਾਂ ਪੰਜਾਬੀ ਬੋਲੀ ਦੇ ਪਸਾਰ ਲਈ ਸਰਗਰਮ ਲਈ ਵਚਨਬੱਧਤਾ ਵੀ ਜ਼ਾਹਿਰ ਕੀਤੀ। ਇਸ ਪ੍ਰੋਗਰਾਮ ਵਿੱਚ ਸਰੋਤਿਆਂ ਲਈ ਚਾਹ ਪਾਣੀ ਦਾ ਪ੍ਰਬੰਧ "ਓਵਨ ਕਰਿਊ ਟੀਮ" ਵੱਲੋਂ ਵਿਸ਼ੇਸ਼ ਤੌਰ 'ਤੇ ਕੀਤਾ ਗਿਆ। ਪ੍ਰੋਗਰਾਮ ਦਾ ਸਟੇਜ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ (ਹਰਮਨ) ਵੱਲੋਂ ਬਾਖੂਬੀ ਨਿਭਾਇਆ ਗਿਆ।
ਤਾਲਿਬਾਨ ਦਾ ਨਵਾਂ ਫਰਮਾਨ, ਪੁਰਸ਼ਾਂ ਦੇ ਸ਼ੇਵ ਕਰਨ ਅਤੇ ਦਾੜ੍ਹੀ ਕੱਟਣ 'ਤੇ ਲਗਾਈ ਪਾਬੰਦੀ
NEXT STORY