ਕੈਨਬਰਾ (ਭਾਸ਼ਾ): 'ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ' ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੇਸ਼ ਦੀ ਇੱਕ ਚੋਣ ਨੂੰ ਗੈਰ-ਕਾਨੂੰਨੀ ਰੂਪ ਵਿੱਚ ਕੰਟਰੋਲ ਕਰਨ ਦੀ ਇੱਕ ਵਿਦੇਸ਼ੀ ਸਰਕਾਰ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। 'ਆਸਟ੍ਰੇਲੀਆਈ ਸੁਰੱਖਿਆ ਸੰਗਠਨ' ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਪਰ ਉਸ ਦੇਸ਼ ਦਾ ਨਾਮ ਨਹੀਂ ਦੱਸਿਆ, ਜਿਸ ਨੇ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਸੰਘੀ ਜਾਂ ਰਾਜ ਦੀਆਂ ਕਿਹੜੀਆਂ ਚੋਣਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਹਿੰਦ-ਪ੍ਰਸ਼ਾਂਤ ਦੀਆਂ ਘਟਨਾਵਾਂ ਤੋਂ ਇਸ ਸ਼ਤਾਬਦੀ ਦਾ ਰੁਖ਼ ਤੈਅ ਹੋਵੇਗਾ : ਬਲਿੰਕਨ
ਆਸਟ੍ਰੇਲੀਆ ਵਿੱਚ ਮਈ ਵਿੱਚ ਆਮ ਚੋਣਾਂ ਹੋਣੀਆਂ ਹਨ। ਬਰਗਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਅਮੀਰ ਵਿਅਕਤੀ ਸ਼ਾਮਲ ਸੀ, ਜਿਸ ਦੇ ਇੱਕ ਵਿਦੇਸ਼ੀ ਸਰਕਾਰ ਅਤੇ ਖੁਫੀਆ ਏਜੰਸੀਆਂ ਨਾਲ ਸਿੱਧੇ ਸਬੰਧ ਹਨ। ਉਹਨਾਂ ਨੇ ਦੱਸਿਆ ਕਿ ਉਸ ਅਮੀਰ ਵਿਅਕਤੀ ਨੇ ਇਕ ਏਜੰਟ ਨੂੰ ਅਜਿਹੇ ਉਮੀਦਵਾਰ ਲੱਭਣ ਲਈ ਸੈਂਕੜੇ ਹਜ਼ਾਰਾਂ ਡਾਲਰ ਦਿੱਤੇ, ਜੋ 'ਲਾਲਚ' ਵਿੱਚ ਆ ਸਕਦੇ ਹੋਣ। ਇਹਨਾਂ ਲਾਲਚਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਦੇ ਸਮਾਚਾਰ ਮੰਚਾਂ ਅਤੇ ਇਸ਼ਤਿਹਾਰਾਂ ਵਿੱਚ ਉਨ੍ਹਾਂ ਦੇ ਅਨੁਕੂਲ ਖ਼ਬਰਾਂ ਦੇਣ ਦੇ ਵਾਅਦੇ ਸ਼ਾਮਲ ਸਨ। ਬਰਗੇਸ ਨੇ ਦੋਸ਼ਾਂ ਦੇ ਸਬੰਧ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਕੁਵੈਤ ਨੇ ਪ੍ਰਵਾਸੀਆਂ ਦੀ ''ਨੌਕਰੀ'' ਸਬੰਧੀ ਚੁੱਕਿਆ ਵੱਡਾ ਕਦਮ, ਵੱਡੀ ਗਿਣਤੀ ''ਚ ਭਾਰਤੀ ਹੋਣਗੇ ਪ੍ਰਭਾਵਿਤ
ਆਸਟ੍ਰੇਲੀਆ ਅਤੇ ਚੀਨ ਦੇ ਵਿਚਕਾਰ ਹਾਲੀਆ ਕੁਝ ਸਾਲਾਂ ਵਿੱਚ ਸਬੰਧ ਕਾਫੀ ਖਰਾਬ ਹੋਏ ਹਨ। ਚੀਨ 2019 ਵਿੱਚ ਆਸਟ੍ਰੇਲੀਆ ਵੱਲੋਂ ਪੇਸ਼ ਕੀਤੇ ਗਏ ਕਾਨੂੰਨਾਂ ਤੋਂ ਨਾਰਾਜ਼ ਹੈ, ਜਿਸ ਦੇ ਤਹਿਤ ਸਿਆਸੀ ਦਲਾਂ ਨੂੰ ਵਿਦੇਸ਼ਾਂ ਤੋਂ ਮਿਲ ਰਹੇ ਚੰਦੇ ਅਤੇ ਆਸਟ੍ਰੇਲੀਆਈ ਰਾਜਨੀਤੀ ਵਿਚ ਗੁਪਤ ਵਿਦੇਸ਼ੀ ਦਖਲ ਅੰਦਾਜ਼ੀ 'ਤੇ ਰੋਕ ਲਗਾ ਦਿੱਤੀ ਗਈ ਸੀ। ਸਰਕਾਰ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਅਤੇ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਅਤੇ ਬ੍ਰਿਟੇਨ 'ਚ 'ਬ੍ਰੈਗਜ਼ਿਟ' ਜਨਮਤ ਸੰਗ੍ਰਿਹ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਮੱਦੇਨਜ਼ਰ ਇਹ ਕਾਨੂੰਨ ਲਿਆਂਦਾ ਗਿਆ।
ਕੁਵੈਤ ਦਾ ਪ੍ਰਵਾਸੀਆਂ ਨੂੰ ਝਟਕਾ, ਇਸ ਫ਼ੈਸਲੇ ਨਾਲ ਵੱਡੀ ਗਿਣਤੀ 'ਚ ਪ੍ਰਭਾਵਿਤ ਹੋਣਗੇ ਭਾਰਤੀ
NEXT STORY