ਟੈਨਿਸੀ— ਮਾਪਿਆਂ ਨੂੰ ਕਈ ਵਾਰ ਅਜਿਹੇ ਦੁੱਖਾਂ 'ਚੋਂ ਲੰਘਣਾ ਪੈਂਦਾ ਹੈ ਕਿ ਉਹ ਹਾਲਾਤ ਅੱਗੇ ਖੁਦ ਨੂੰ ਬੇਵੱਸ ਮਹਿਸੂਸ ਕਰਦੇ ਹਨ। ਅਮਰੀਕਾ 'ਚ ਰਹਿੰਦੇ ਮਾਪਿਆਂ ਨੂੰ ਆਪਣੀ 2 ਸਾਲ ਦੀ ਧੀ ਦਾ ਮਰਿਆ ਮੂੰਹ ਦੇਖਣਾ ਪਿਆ। ਅਮਰੀਕਾ ਦੇ ਸੂਬੇ ਟੈਨਿਸੀ 'ਚ ਪੈਦਾ ਹੋਈ ਐਡਲੀਨ ਰੋਜਰਸ ਨਾਂ ਦੀ ਬੱਚੀ ਨੂੰ ਜਨਮ ਤੋਂ ਹੀ ਦਿਲ ਦੀ ਬੀਮਾਰੀ ਸੀ। ਬੱਚੀ ਨੂੰ ਹਾਈਪੋਲਾਸਟਿਕ ਹਾਰਟ ਸਿੰਡਰੋਮ ਨਾਮਕ ਬੀਮਾਰੀ ਸੀ, ਇਸ ਲਈ ਬੱਚੀ ਦਾ ਹਾਰਟ ਟਰਾਂਸਪਲਾਂਟ ਕੀਤਾ ਜਾਣਾ ਸੀ। ਉਸ ਦੇ ਮਾਪੇ ਦਿਲ ਦੇ ਟਰਾਂਸਪਲਾਂਟ ਦੀ ਉਡੀਕ 'ਚ ਬੈਠੇ ਸਨ ਪਰ ਉਸ ਤੋਂ ਪਹਿਲਾਂ ਹੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਹ ਘਟਨਾ 26 ਜਨਵਰੀ ਦੀ ਹੈ। ਅਣਗਿਣਤ ਸਰਜਰੀਆਂ ਤੋਂ ਬਾਅਦ ਬੱਚੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਇਕ ਫੋਟੋਗ੍ਰਾਫਰ ਨੇ ਬੱਚੀ ਦੇ ਪਰਿਵਾਰ ਦੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਨੂੰ ਕੈਮਰੇ 'ਚ ਕੈਦ ਕੀਤਾ ਹੈ। ਬੱਚੀ ਆਪਣੇ ਮਾਤਾ-ਪਿਤਾ ਕ੍ਰਿਸਟੀਨਾ ਅਤੇ ਜਸਟਿਨ ਦੀਆਂ ਬਾਂਹਾਂ 'ਚ ਸੀ ਅਤੇ ਉਸ ਦੇ ਭਰਾ ਕੋਲ ਬੈਠੇ ਰੋ ਰਹੇ ਸਨ। ਮਾਂ ਆਪਣੀ ਮਾਸੂਮ ਬੱਚੀ ਦੇ ਮੂੰਹ ਨੂੰ ਦੇਖਦੀ ਹੋਈ ਰੋ ਰਹੀ ਹੈ। ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਨੂੰ ਫੋਟੋਗ੍ਰਾਫਰ ਨੇ 'ਟੁੱਟੇ ਹੋਏ ਦਿਲਾਂ ਦੀ ਦੁਨੀਆ' ਦੇ ਨਾਂ 'ਤੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ ਅਤੇ ਅਲਵਿਦਾ ਕਿਹਾ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਇਸ ਤਕਲੀਫ ਅਤੇ ਬੱਚੀ ਨਾਲ ਮਾਪਿਆਂ ਦੇ ਪਿਆਰ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਫੋਟੋਗ੍ਰਾਫਰ ਨੇ ਇਸ ਦੇ ਨਾਲ ਹੀ ਵਿਅਕਤੀਗਤ ਅਤੇ ਭਾਵੁਕ ਪਲਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਦੀ ਆਗਿਆ ਦੇਣ ਲਈ ਧੰਨਵਾਦ ਕੀਤਾ ਹੈ।

ਬੱਚੀ ਦੀ ਮਾਂ ਨੇ ਦੁੱਖ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਦਾ ਦੁੱਖ ਭਰਿਆ ਪਲ ਦੇਖਣਾ ਪਿਆ। ਮਾਂ ਨੇ ਲਿਖਿਆ, ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿਹੋ ਜਿਹਾ ਮਹਿਸੂਸ ਕਰ ਰਹੀ ਹਾਂ। ਮੈਂ ਸੁੰਨ ਅਤੇ ਖਾਲੀਪਣ ਮਹਿਸੂਸ ਕਰ ਰਹੀ ਹਾਂ। ਰੋਜਨਸ ਨੂੰ ਬੀਤੇ ਹਫਤੇ ਹੀ ਅਲਵਿਦਾ ਕਿਹਾ ਗਿਆ, ਜਿਸ 'ਚ ਉਸ ਦੇ ਪਰਿਵਾਰ, ਦੋਸਤਾਂ ਅਤੇ ਨਰਸਾਂ ਨੇ ਹਿੱਸਾ ਲਿਆ।

ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ 'ਚ ਲੱਗਭਗ 100 ਬੱਚਿਆਂ 'ਚੋਂ 1 ਬੱਚੇ ਨੂੰ ਅਜਿਹੀ ਬੀਮਾਰੀ ਹੁੰਦੀ ਹੈ। ਦੁਨੀਆ 'ਚ ਲੱਗਭਗ ਹਰ ਰੋਜ਼ 6 ਬੱਚੇ ਅਜਿਹੀ ਬੀਮਾਰੀ ਨਾਲ ਜਨਮ ਲੈਂਦੇ ਹਨ। ਇਸ ਤਰ੍ਹਾਂ ਦੇ ਅੰਕੜੇ ਅਮਰੀਕਾ 'ਚ ਦਰਜ ਕੀਤੇ ਗਏ ਹਨ।
ਪਾਕਿ ਨੇ UNSC 'ਚ ਫਿਰ ਚੁੱਕਿਆ ਕਸ਼ਮੀਰ ਮੁੱਦਾ
NEXT STORY