ਲੰਡਨ(ਬਿਊਰੋ)— ਕੀ ਤੁਸੀਂ ਵਾਰ-ਵਾਰ ਆਪਣੇ ਬੌਸ ਦੇ ਮੂਡ ਬਦਲਣ ਤੋਂ ਪ੍ਰੇਸ਼ਾਨ ਹੋ? ਕੀ ਤੁਹਾਡਾ ਬੌਸ ਇਕ ਹੀ ਪਲ ਵਿਚ ਬਹੁਤ ਖੁਸ਼ ਹੋ ਜਾਂਦਾ ਹੈ ਅਤੇ ਫਿਰ ਦੂਜੇ ਹੀ ਪਲ ਇਕਦਮ ਨਾਰਾਜ਼ ਹੋ ਜਾਂਦਾ ਹੈ? ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਹਰ ਸਮੇਂ ਖਰਾਬ ਮੂਡ ਵਿਚ ਰਹਿਣ ਵਾਲੇ ਬੌਸ ਦੀ ਤੁਲਨਾ ਵਿਚ ਕਰਮਚਾਰੀ ਉਸ ਬੌਸ ਤੋਂ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ, ਜਿਸ ਦਾ ਪਲ-ਪਲ ਵਿਚ ਮੂਡ ਬਦਲਦਾ ਰਹਿੰਦਾ ਹੈ। ਭਾਰਤ ਅਤੇ ਬ੍ਰਿਟੇਨ ਵਿਚ ਕੀਤੇ ਗਏ ਅਧਿਐਨ ਵਿਚ ਇਹ ਪਤਾ ਲੱਗਾ ਹੈ।
ਖੋਜਕਾਰਾਂ ਨੇ ਕਿਹਾ ਕਿ ਜਦੋਂ ਇਹ ਪਤਾ ਨਹੀਂ ਰਹਿੰਦਾ ਕਿ ਬੌਸ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਨਾਲ ਵਿਵਹਾਰ ਕਰੇਗਾ ਤਾਂ ਇਸ ਨਾਲ ਕਰਮਚਾਰੀਆਂ ਦੇ ਕੰਮ ਦੀ ਗੁਣਵੱਤਾ 'ਤੇ ਅਸਰ ਪੈਂਦਾ ਹੈ। ਬ੍ਰਿਟੇਨ ਵਿਚ ਐਕਸਟਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਦੇਖਿਆ ਕਿ ਜਿਨ੍ਹਾਂ ਦੇ ਬੌਸ ਇਕ ਪਲ ਵਿਚ ਆਪਣੇ ਕਰਮਚਾਰੀਆਂ ਨਾਲ ਘੁਲਮਿਲ ਜਾਂਦੇ ਹਨ ਫਿਰ ਦੂਜੇ ਹੀ ਪਲ ਗੁੱਸਾ ਕਰ ਲੈਂਦੇ ਹਨ ਤਾਂ ਉਹ ਜ਼ਿਆਦਾ ਹਾਨੀਕਾਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਕਰਮਚਾਰੀਆਂ ਨਾਲ ਬੌਸ ਦੇ ਰਿਸ਼ਤੇ ਖਰਾਬ ਹੋਣ ਪਰ ਜੇਕਰ ਰਿਸ਼ਤੇ ਇਕ ਤਰ੍ਹਾਂ ਬਣੇ ਰਹਿੰਦੇ ਹਨ ਅਤੇ ਉਹ ਬਦਲਦੇ ਨਹੀਂ ਹਨ ਤਾਂ ਅਜਿਹੇ ਸਬੰਧ ਚੰਗੇ ਹਨ। ਐਕਸਟਰ ਯੂਨੀਵਰਸਿਟੀ ਦੇ ਐਲਨ ਲੀ ਨੇ ਕਿਹਾ, 'ਜੇਕਰ ਤੁਹਾਡਾ ਬੌਸ ਖੁਸ਼ ਅਤੇ ਖਰਾਬ ਦੋਵੇਂ ਮਿਜਾਜ਼ ਵਾਲਾ ਹੈ ਤਾਂ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਉਹ ਤੁਹਾਡੇ ਬਾਰੇ ਵਿਚ ਕੀ ਸੋਚਦਾ ਹੈ। ਇਸ ਨਾਲ ਉਨ੍ਹਾਂ 'ਤੇ ਭਰੋਸਾ ਕਰਨਾ ਮੁਸ਼ਕਲ ਹੁੰਦਾ ਹੈ। ਇਸ ਨਾਲ ਨਕਾਰਾਤਮਕ ਵਿਚਾਰ ਆਉਂਦੇ ਹਨ ਅਤੇ ਇਹ ਰਵੱਈਆ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਦਾ ਹੈ।' ਖੋਜਕਾਰਾਂ ਨੇ ਬ੍ਰਿਟੇਨ ਵਿਚ 2 ਅਤੇ ਭਾਰਤ ਵਿਚ 1 ਕੰਪਨੀ ਵਿਚ 4 ਸਰਵੇਖਣ ਕੀਤੇ, ਜਿਸ ਵਿਚ ਕਰਮਚਾਰੀਆਂ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਬੌਸ ਦੇ ਬਾਰੇ ਵਿਚ ਕੀ ਸੋਚਦੇ ਹਨ ਅਤੇ ਵੱਖ-ਵੱਖ ਕੰਮਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕਿਦਾ ਦਾ ਰਹਿੰਦਾ ਹੈ।
ਭਾਰਤ ਦੀ ਸੰਸਦ 'ਚ ਗੂੰਜਿਆ ਕੈਨੇਡਾ ਗੁਰਦੁਆਰਾ ਮਾਮਲਾ
NEXT STORY