ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਪੂਰਬ ਉੱਤਰ ਕੈਲਗਰੀ ਮਾਲ ਵਿਚ ਦਿਨ ਸਮੇਂ ਸਕੂਲੀ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੋਮਵਾਰ ਨੂੰ ਦੁਪਹਿਰ ਦੇ ਖਾਣੇ ਸਮੇਂ ਕੁਝ ਵਿਦਿਆਰਥੀ ਵਿਲੇਜ ਸਕੁਏਅਰ ਮਾਲ ਵੱਲ ਗਏ ਪਰ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਗੇਟ ਦੇ ਬਾਹਰ ਰੋਕ ਦਿੱਤਾ।
ਮਾਲ ਪ੍ਰਬੰਧਕਾਂ ਨੇ ਗੇਟ ਦੇ ਬਾਹਰ ਇਕ ਨੋਟ ਚਿਪਕਾ ਦਿੱਤਾ, ਜਿਸ ’ਤੇ ਲਿਖਿਆ ਗਿਆ ਹੈ ਕਿ 1 ਅਕਤੂਬਰ 2022 ਤੋਂ ਲੇਸਟ ਬੀ ਪੀਅਰਸਨ ਹਾਈ ਸਕੂਲ ਤਅੇ ਕਲੇਰੇਂਸ ਸੇਨਸਮ ਸਕੂਲ ਦੇ ਵਿਦਿਆਰਥੀਆਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਸਕੁਏਅਰ ਮਾਲ ’ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ। ਨੋਟ ’ਚ ਅੱਗੇ ਲਿਖਿਆ ਹੈ ਕਿ ਮਾਲ ਦੇ ਹਰ ਗੇਟ ’ਤੇ ਗਾਰਡ ਨਿਗਰਾਨੀ ਕਰੇਗਾ, ਜੋ ਵਿਦਿਆਰਥੀ ਅਜਿਹਾ ਨਹੀਂ ਕਰਦੇ, ਫਿਰ ਉਨ੍ਹਾਂ ਦੇ ਸਕੂਲ ਸਟਾਫ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਉਨ੍ਹਾਂ ’ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਉੱਥੇ, ਇਸ ’ਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਾਲ ਮੈਨੇਜਮੈਂਟ ਵੱਲੋਂ ਚੁੱਕੇ ਗਏ ਕਦਮ ਸਹੀ ਨਹੀਂ ਹਨ।
ਇਹ ਵੀ ਪੜ੍ਹੋ : ਉੱਤਰਾਖੰਡ 'ਚ ਵਾਪਰਿਆ ਵੱਡਾ ਹਾਦਸਾ : ਪੌੜੀ ਗੜ੍ਹਵਾਲ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕ ਸਨ ਸਵਾਰ
ਪੂਰੇ ਬੰਗਲਾਦੇਸ਼ ’ਚ ਬਿਜਲੀ ਹੋਈ ਗੁੱਲ, ਗਰਿੱਡ ਫੇਲ੍ਹ ਹੋਣ ਨਾਲ ਡੂੰਘਾ ਹੋਇਆ ਬਿਜਲੀ ਸੰਕਟ
NEXT STORY