ਢਾਕਾ (ਬਿਊਰੋ): ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਬੰਗਲਾਦੇਸ਼ ਸਰਕਾਰ ਦੇ ਇਕ ਮੰਤਰੀ ਦੀ ਮੌਤ ਹੋ ਗਈ। ਢਾਕਾ ਦੇ ਇਕ ਹਸਪਤਾਲ ਵਿਚ ਉਹਨਾਂ ਦੀ ਮੌਤ ਦੇ ਬਾਅਦ ਕੀਤੇ ਗਏਟੈਸਟ ਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਇਨਫੈਕਸ਼ਨ ਨਾਲ ਪੀੜਤ ਸਨ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਹਸਪਤਾਲ ਨੇ ਬਣਾਇਆ 11 ਲੱਖ ਡਾਲਰ ਦਾ ਬਿੱਲ, ਮਰੀਜ਼ ਦੇ ਉੱਡੇ ਹੋਸ਼
ਕੰਬਾਈਂਡ ਮਿਲਟਰੀ ਹਸਪਤਾਲ ਵਿਚ ਸ਼ਨੀਵਾਰ ਦੀ ਰਾਤ ਨੂੰ ਧਾਰਮਿਕ ਮਾਮਲਿਆਂ ਦੇ ਜੂਨੀਅਰ ਮੰਤਰੀ ਸ਼ੇਖ ਅਬਦੁੱਲਾ ਦਾ ਦੇਹਾਂਤ ਹੋ ਗਿਆ ਸੀ। ਉਹ 75 ਸਾਲ ਦੇ ਸਨ। ਉਹਨਾਂ ਦੇ ਸਹਿਯੋਗੀ ਖਾਲਿਦ ਮਹਿਮੂਦ ਚੌਧਰੀ ਨੇ ਕਿਹਾ ਕਿ ਉਹਨਾਂ ਨੂੰ ਛਾਤੀ ਵਿਚ ਦਰਦ ਮਹਿਸੂਸ ਹੋ ਰਿਹਾ ਸੀ ਅਤੇ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੰਭਵ ਤੌਰ 'ਤੇ ਰਸਤੇ ਵਿਚ ਹੀ ਉਹਨਾਂ ਦੀ ਮੌਤ ਹੋ ਗਈ ਸੀ। ਉਹਨਾਂ ਦੀ ਮੌਤ ਦੇ ਬਾਅਦ ਕੋਰੋਨਾਵਾਇਰਸ ਟੈਸਟ ਲਈ ਉਹਨਾਂ ਦਾ ਸੈਂਪਲ ਲਿਆ ਗਿਆ ਜੋ ਪਾਜ਼ੇਟਿਵ ਆਇਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਬਣਾਈ ਗਈ ਹਨੂੰਮਾਨ ਦੀ 25 ਫੁੱਟ ਉੱਚੀ ਮੂਰਤੀ
ਇਸ ਦੇਸ਼ 'ਚ ਲਗਭਗ 2 ਹਜ਼ਾਰ ਲੋਕ ਕੋਰੋਨਾ ਦੇ ਸ਼ਿਕਾਰ, ਪੀੜਤਾਂ ਵਿਚ ਵਧੇਰੇ ਮੈਡੀਕਲ ਅਧਿਕਾਰੀ
NEXT STORY