ਢਾਕਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨੀਂ ਦੌਰੇ ’ਤੇ ਬੰਗਲਾਦੇਸ਼ ਗਏ ਹਨ। ਸ਼ੁੱਕਰਵਾਰ ਨੂੰ ਪੀ.ਐਮ. ਮੋਦੀ ਢਾਕਾ ਪਹੁੰਚੇ। ਪੀ.ਐਮ. ਮੋਦੀ ਨੇ ਆਪਣੇ ਇਸ ਦੌਰੇ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨਾਲ ਵੀ ਮੁਲਾਕਾਤ ਕੀਤੀ। ਪੀ.ਐਮ. ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸ਼ਾਕਿਬ ਅਲ ਹਸਨ ਨੇ ਪੀ.ਐਮ. ਮੋਦੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਮੁਲਾਕਾਤ ਲਈ ਪੀ.ਐਮ. ਮੋਦੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ PM ਮੋਦੀ ਦਾ ਵਿਰੋਧ, ਢਾਕਾ ਯੂਨੀਵਰਸਿਟੀ ’ਚ ਹਿੰਸਕ ਪ੍ਰਦਰਸ਼ਨ ਦੌਰਾਨ 20 ਲੋਕ ਜ਼ਖ਼ਮੀ
ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਪੀ.ਐਮ. ਮੋਦੀ ਨਾਲ ਮੁਲਾਕਾਤ ਕਰਨ ਦੇ ਬਾਅਦ ਆਪਣੇ ਬਿਆਨ ਵਿਚ ਕਿਹਾ ਕਿ ਅਸਲ ਵਿਚ ਪੀ.ਐਮ. ਮੋਦੀ ਨਾਲ ਮਿਲਣ ਦੇ ਬਾਅਦ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਯਾਤਰਾ ਦੋਵਾਂ ਦੇਸ਼ਾਂ ਲਈ ਫਲਦਾਈ ਹੋਵੇਗੀ। ਭਾਰਤ ਲਈ ਉਨ੍ਹਾਂ ਨੇ ਜੋ ਲੀਡਰਸ਼ਿਪ ਦਿਖਾਈ ਹੈ, ਉਹ ਜ਼ਬਰਦਸਤ ਹੈ। ਮੈਨੂੰ ਉਮੀਦ ਹੈ ਕਿ ਉਹ ਭਵਿੱਖ ਵਿਚ ਭਾਰਤ ਅਤੇ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ਵਿਚ ਮਦਦ ਕਰਦੇ ਰਹਿਣਗੇ। ਭਾਰਤ ਦਿਨ ਭਰ ਦਿਨ ਬਿਹਤਰ ਹੁੰਦਾ ਜਾਏਗਾ।
ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਕਾਟਿਸ਼ ਸਪੇਸ ਫਰਮ ਨੂੰ ਯੂਰਪੀਅਨ ਪੁਲਾੜ ਏਜੰਸੀ ਵੱਲੋਂ ਮਿਲੀ ਗਰਾਂਟ
NEXT STORY