ਢਾਕਾ— ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਜੇਲ ਦੀ ਸਜ਼ਾ ਕੱਟ ਰਹੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਬਹੁਤ ਬੀਮਾਰ ਹੈ ਅਤੇ ਉਹ ਖੁਦ ਚੱਲਣ 'ਚ ਵੀ ਅਸਮਰੱਥ ਹੈ। ਦੱਸਣਯੋਗ ਹੈ ਕਿ 3 ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ 72 ਸਾਲਾ ਖਾਲਿਦਾ ਨੂੰ ਫਰਵਰੀ ਵਿਚ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਜ਼ਿਆ ਅਨਾਥ ਆਸ਼ਰਮ ਟਰੱਸਟ ਨੂੰ ਦਿੱਤੇ ਜਾਣ ਵਾਲੇ ਢਾਈ ਲੱਖ ਡਾਲਰ ਵਿਦੇਸ਼ੀ ਚੰਦੇ ਦੇ ਘਪਲੇ ਨਾਲ ਜੁੜੇ ਮਾਮਲੇ ਵਿਚ ਮਿਲੀ। ਬੀ. ਐੱਨ. ਪੀ. ਦੇ ਜਨਰਲ ਸਕੱਤਰ ਮਿਰਜ਼ਾ ਫਖਰੂਲ ਇਸਲਾਮ ਆਲਮਗੀਰ ਨੇ ਕਿਹਾ ਕਿ ਜੇਲ ਵਿਚ ਜਦੋਂ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਮਿਲਣ ਆਉਂਦੇ ਸਨ ਤਾਂ ਉਹ ਉਨ੍ਹਾਂ ਤੱਕ ਚੱਲ ਕੇ ਜਾਂਦੀ ਸੀ ਪਰ ਹੁਣ ਉਹ ਬਹੁਤ ਬੀਮਾਰ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਇਲਾਜ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧ 'ਚ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ।
ਜ਼ਿਆ ਪਿਛਲੇ 4 ਮਹੀਨਿਆਂ ਤੋਂ ਢਾਕਾ ਦੀ 200 ਸਾਲ ਪੁਰਾਣੀ ਇਕ ਜੇਲ ਵਿਚ ਬੰਦ ਹਨ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਜੇਲ ਵਿਚੋਂ ਬਾਹਰ ਨਿਕਲਣਾ ਇੰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਘੱਟੋਂ-ਘੱਟ 5 ਹੋਰ ਮਿਲਦੇ-ਜੁਲਦੇ ਮਾਮਲਿਆਂ ਵਿਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨਾਂ ਪੈਂਡਿੰਗ ਹਨ। ਖਾਲਿਦਾ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਸਾਲ ਦਸੰਬਰ ਵਿਚ ਹੋਣ ਵਾਲੀਆਂ ਚੋਣਾਂ 'ਚ ਬੀ. ਐੱਨ. ਪੀ. ਦੇ ਹਿੱਸਾ ਲੈਣ 'ਤੇ ਸਵਾਲ ਖੜ੍ਹਾ ਹੋ ਗਿਆ ਸੀ, ਕਿਉਂਕਿ ਪਾਰਟੀ ਨੇ ਕਿਹਾ ਸੀ ਕਿ ਉਹ ਖਾਲਿਦਾ ਤੋਂ ਬਿਨਾਂ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ।
ਪੁਲਸ ਕਰਮਚਾਰੀਆਂ ਦੀ ਹੱਤਿਆ ਦੇ ਦੋਸ਼ 'ਚ ਸੂਫੀ ਪੰਥ ਦੇ ਮੈਂਬਰ ਨੂੰ ਫਾਂਸੀ
NEXT STORY