ਕੋਲੰਬੋ (ਏ.ਐਫ.ਪੀ.)- ਸ਼੍ਰੀਲੰਕਾ ਦੇ ਸਿਨਾਮੋਹ ਗ੍ਰਾਂਡ ਹੋਟਲ ਵਿਚ ਆਪਣੀ ਪਿੱਠ 'ਤੇ ਲੱਦੇ ਧਮਾਕਾ ਕਰਨ ਤੋਂ ਪਹਿਲਾਂ ਆਤਮਘਾਤੀ ਹਮਲਾਵਰ ਸੰਜਮ ਨਾਲ ਈਸਟਰ ਦੇ ਨਾਸ਼ਤੇ ਲਈ ਬਫੇ ਵਿਚ ਲਾਈਨ ਵਿਚ ਲੱਗਾ ਨਜ਼ਰ ਆਇਆ। ਸ਼੍ਰੀਲੰਕਾਈ ਹੋਟਲ ਦੇ ਇਕ ਪ੍ਰਬੰਧਕ ਨੇ ਕਿਹਾ ਕਿ ਹਮਲਾਵਰ ਬੀਤੀ ਰਾਤ ਹੀ ਹੋਟਲ ਵਿਚ ਮੁਹੰਮਦ ਆਜ਼ਮ ਮੁਹੰਮਦ ਨਾਂ ਨਾਲ ਰੁਕਣ ਆਇਆ ਸੀ। ਉਸ ਨੇ ਹੱਥ ਵਿਚ ਪਲੇਟ ਫੜੀ ਹੋਈ ਸੀ ਅਤੇ ਜਦੋਂ ਉਸ ਨੂੰ ਖਾਣਾ ਪਰੋਸਿਆ ਜਾਣ ਵਾਲਾ ਸੀ ਤਾਂ ਉਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ।
ਨਾਂ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਪ੍ਰਬੰਧਕ ਨੇ ਦੱਸਿਆ ਕਿ ਉਥੇ ਕਾਫੀ ਅਵਿਵਸਥਾ ਸੀ। ਹੋਟਲ ਦੇ ਤਾਪਰੋਬੇਨ ਰੈਸਟੋਰੈਂਟ ਵਿਚ ਇਹ ਬਹੁਤ ਰੁਝੇਵਿਆਂ ਭਰੇ ਦਿਨ ਵਿਚੋਂ ਇਕ ਸੀ ਜਦੋਂ ਈਸਟਰ ਦੇ ਹਫਤੇ ਦੇ ਅਖੀਰ ਵਿਚ ਇਥੇ ਵਿਆਪਕ ਭੀੜ ਹੁੰਦੀ ਹੈ। ਪ੍ਰਬੰਧਕ ਨੇ ਦੱਸਿਆ ਕਿ ਉਸ ਵੇਲੇ ਸਵੇਰ ਦੇ ਸਾਢੇ 8 ਵਜੇ ਸਨ ਅਤੇ ਰੁਝੇਵੇਂ ਸਨ। ਉਥੇ ਕਾਫੀ ਲੋਕ ਸਨ। ਉਹ (ਹਮਲਾਵਰ) ਲਾਈਨ ਵਿਚ ਸਭ ਤੋਂ ਅੱਗੇ ਆਇਆ ਅਤੇ ਉਥੇ ਧਮਾਕਾ ਕਰ ਦਿੱਤਾ। ਉਸ ਨੇ ਕਿਹਾ ਕਿ ਸਾਡੇ ਪ੍ਰਬੰਧਕਾਂ ਵਿਚੋਂ ਇਕ ਜੋ ਉਸ ਵੇਲੇ ਮਹਿਮਾਨਾਂ ਦਾ ਸਵਾਗਤ ਕਰ ਰਿਹਾ ਸੀ, ਉਸ ਦੀ ਘਟਨਾ ਵਾਲੀ ਥਾਂ ਨੇੜੇ ਹੀ ਮੌਤ ਹੋ ਗਈ।
ਟਰੰਪ ਦਾ ਟਵੀਟ, 'ਸ਼੍ਰੀਲੰਕਾ 'ਚ 13 ਕਰੋੜ ਲੋਕਾਂ ਦੀ ਮੌਤ'
NEXT STORY