ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਦੀਆਂ ਚੁਣੌਤੀਆਂ ਦੇ ਬਾਵਜੂਦ ਮਨੋਬਲ ਬਣਾਏ ਰੱਖਦੇ ਹੋਏ ਦੇਸ਼ਵਾਸੀਆਂ ਦਾ ਮਾਣ ਵਧਾਉਣ ਲਈ ਓਲੰਪਿਕ ਖਿਡਾਰੀਆਂ ਦੀ ਤਾਰੀਫ਼ ਕੀਤੀ। ਬਾਈਡੇਨ ਨੇ ਪ੍ਰਥਮ ਮਹਿਲਾ ਜਿਲ ਬਾਈਡੇਨ ਨਾਲ ਸ਼ਨੀਵਾਰ ਸ਼ਾਮ ਨੂੰ ਡੇਲਾਵੇਅਰ ਵਿਚ ਵਿਲਮਿੰਗਟਨ ਸਥਿਤ ਆਪਣੀ ਰਿਹਾਇਸ਼ ਤੋਂ ਜ਼ੂਮ ਕਾਲ ਜ਼ਰੀਏ ਅਮਰੀਕੀ ਟੀਮ ਨਾਲ ਗੱਲ ਕੀਤੀ। ਜੋੜੇ ਨੇ ਖਿਡਾਰੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਉਹਨਾਂ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ। ਬਾਈਡੇਨ ਜੋੜੇ ਨੇ ਕਿਹਾ ਕਿ ਖਿਡਾਰੀਆਂ ਨੇ ਅਮਰੀਕਾ ਦੇ ਨਾਗਰਿਕਾਂ ਲਈ ਇਕ ਉਦਾਹਰਨ ਪੇਸ਼ ਕੀਤਾ ਹੈ।
ਰਾਸ਼ਟਰਪਤੀ ਨੇ ਖਿਡਾਰੀਆਂ ਨੂੰ ਕਿਹਾ,''ਤੁਸੀਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਅਤੇ ਨਿਮਰ ਢੰਗ ਨਾਲ ਖੁਦ ਨੂੰ ਸੰਭਾਲਿਆ। ਤੁਸੀਂ ਮੈਨੂੰ ਬਹੁਤ ਮਾਣ ਮਹਿਸੂਸ ਕਰਾਇਆ ਹੈ।'' ਬਾਈਡੇਨ ਨੇ ਜਿਮਨਾਸਟ ਸਿਮੋਨ ਬਾਇਲਸ ਨੂੰ ਕਿਹਾ ਕਿ ਆਪਣੀ ਮਾਨਸਿਕ ਸਿਹਤ 'ਤੇ ਧਿਆਨ ਦੇਣ ਲਈ ਟੋਕੀਓ ਖੇਡ ਦੇ ਪ੍ਰੋਗਰਾਮਾਂ ਤੋਂ ਖੁਦ ਨੂੰ ਬਾਹਰ ਰੱਖਣ ਦੇ ਉਹਨਾਂ ਦੇ ਫ਼ੈਸਲੇ ਨੇ ਹੋਰਾਂ ਲਈ ਇਕ ਉਦਾਹਰਨ ਪੇਸ਼ ਕੀਤੀ ਹੈ। ਬਾਅਦ ਵਿਚ ਉਹਨਾਂ ਨੇ ਵਾਪਸੀ ਕੀਤੀ ਅਤੇ ਬੈਲੇਂਸ ਬੀਮ ਫਾਈਨਲ ਵਿਚ ਕਾਂਸੇ ਦਾ ਤਗਮਾ ਜਿੱਤਿਆ। ਬਾਈਡੇਨ ਨੇ ਕਿਹਾ,''ਤੁਸੀਂ ਇਹ ਕਹਿਣ ਦੀ ਹਿੰਮਤ ਦਿਖਾਈ ਕਿ ਮੈਨੂੰ ਮਦਦ ਦੀ ਲੋੜ ਹੈ।ਤੁਸੀਂ ਹਰ ਕਿਸੇ ਦੇ ਸਾਹਮਣੇ ਉਦਾਹਰਨ ਪੇਸ਼ ਕੀਤਾ ਅਤੇ ਤੁਸੀਂ ਵਾਪਸੀ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਵਿਡ-19 ਨਾਲ ਲੰਮੀ ਲੜਾਈ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ
ਬਾਈਡੇਨ ਨੇ ਕਿਹਾ ਕਿ ਉਹ ਇਸ ਗੱਲ ਨਾਲ ਖੁਸ਼ ਹਨ ਕਿ ਕਿਵੇਂ 800 ਮੀਟਰ ਦੀ ਸੈਮੀਫਾਈਨਲ ਹੀਟ ਦੌਰਾਨ ਦੌੜਾਕ ਯਸ਼ਾਯਾਹ ਜਵੇਟ ਅਤੇ ਬੋਤਸਵਾਨੀਆ ਦੇ ਨਿਜੇਲ ਅਮੋਸ ਇਕ-ਦੂਜੇ ਨਾਲ ਟਕਰਾ ਕੇ ਡਿੱਗ ਪਏ ਪਰ ਜਵੇਟ ਨੇ ਖੁਦ ਨੂੰ ਸੰਭਾਲਿਆ। ਜਵੇਟ ਅਤੇ ਅਮੋਸ ਨੇ ਇਕ-ਦੂਜੇ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕੀਤੀ ਅਤੇ ਜੇਤੂ ਦੇ 54 ਸਕਿੰਟ ਬਾਅਦ ਦੌੜ ਪੂਰੀ ਕੀਤੀ। ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਇਸ ਖੇਡ ਭਾਵਨਾ ਦਾ ਦੁਨੀਆ ਭਰ ਵਿਚ ਡੂੰਘਾ ਪ੍ਰਭਾਵ ਪਿਆ। ਉਹਨਾਂ ਨੇ ਕਿਹਾ,''ਅਮਰੀਕਾ ਜਦੋਂ ਦੁਨੀਆ ਦੀ ਅਗਵਾਈ ਕਰਦਾ ਹੈ ਤਾਂ ਉਹ ਸਾਡੀ ਸ਼ਕਤੀ ਦੇ ਉਦਾਹਰਨ ਨਾਲ ਨਹੀਂ ਸਗੋਂ ਸਾਡੇ ਉਦਾਹਰਨ ਦੀ ਸ਼ਕਤੀ ਨਾਲ ਅੱਗੇ ਵੱਧਦਾ ਹੈ।'' ਬਾਈਡੇਨ ਨੇ ਹੋਰ ਕਿਹਾ,''ਇਹੀ ਈਸ਼ਵਰ ਦਾ ਸੱਚ ਹੈ। ਤੁਸੀਂ ਇਸ ਦੇ ਪ੍ਰਤੀਕ ਹੋ ਅਤੇ ਅਸੀਂ ਇਸ ਲਈ ਤੁਹਾਨੂੰ ਧੰਨਵਾਦ ਦਿੰਦੇ ਹਾਂ।''
ਨੋਟ- ਬਾਈਡੇਨ ਵੱਲੋਂ ਓਲੰਪਿਕ ਖਿਡਾਰੀਆਂ ਦੀ ਕੀਤੀ ਤਾਰੀਫ਼ 'ਤੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਕੋਵਿਡ-19 ਨਾਲ ਲੰਮੀ ਲੜਾਈ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ
NEXT STORY