ਫਿਲਾਡੇਲਫੀਆ (ਰਾਜ ਗੋਗਨਾ): ਅਮਰੀਕਾ ਦੇ ਪੇਨਸਿਲਵੇਨੀਆ ਸੂਬੇ ਦੇ ਅਪਰ ਮੈਰੀਅਨ ਹਾਈ ਸਕੂਲ ਦੇ ਗ੍ਰੈਜੂਏਟ ਗੁਜਰਾਤੀ ਮੂਲ ਦੇ ਇੱਕ ਭਾਰਤੀ ਵਿਦਿਆਰਥੀ ਦੀ ਕੋਵਿਡ-19 ਨਾਲ ਮਹੀਨਿਆਂ ਦੀ ਲੰਮੀ ਲੜਾਈ ਤੋਂ ਬਾਅਦ ਬੀਤੇ ਦਿਨ ਮੌਤ ਹੋ ਗਈ।ਪਰਿਵਾਰ ਦਾ ਕਹਿਣਾ ਹੈ ਕਿ ਨੀਲ ਪਟੇਲ ਦੀ ਜ਼ਿੰਦਗੀ ਇਸ ਤਰ੍ਹਾਂ ਖ਼ਤਮ ਹੋਣ ਵਾਲੀ ਨਹੀਂ ਸੀ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਵਾਪਰਿਆ ਕਾਰ ਹਾਦਸਾ, 5 ਲੋਕਾਂ ਦੀ ਮੌਤ
20 ਸਾਲਾ ਉਮਰ ਦਾ ਨੌਜਵਾਨ ਐਤਵਾਰ ਨੂੰ ਵਾਇਰਸ ਨਾਲ ਸਖ਼ਤ ਲੜਾਈ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਮੌਤ ਹੋ ਗਈ।ਪਟੇਲ ਨੇ ਅਪਰ ਮੈਰੀਅਨ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੇਨ ਸਟੇਟ ਯੂਨੀਵਰਸਿਟੀ ਵਿੱਚ ਸ਼ਾਮਲ ਹੋਣ ਲਈ ਉਹ ਉਤਸ਼ਾਹਿਤ ਸੀ। ਕੋਵਿਡ ਮਹਾਮਾਰੀ ਨੇ ਉਸ ਦੇ ਸਾਰੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ। ਉਸ ਨੂੰ 11 ਅਪ੍ਰੈਲ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।
ਨੋਟ- ਭਾਰਤੀ ਵਿਦਿਆਰਥੀ ਦੀ ਕੋਰੋਨਾ ਨਾਲ ਮੌਤ 'ਤੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਭਿਆਨਕ ਗਰਮੀ ਦੇ ਬਾਅਦ ਹੁਣ ਸੋਕਾ, ਕਿਸਾਨਾਂ 'ਤੇ ਰੋਜ਼ੀ-ਰੋਟੀ ਦਾ ਸੰਕਟ
NEXT STORY