ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਭਾਸ਼ਣ ਦੇਣ ਸਮੇਂ ਅਕਸਰ ਗ਼ਲਤੀਆਂ ਹੋ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਭਾਸ਼ਣ ਦਿੰਦੇ ਹੋਏ ਗ਼ਲਤੀ ਕੀਤੀ ਹੈ। ਪਰ ਬਾਈਡੇਨ ਨੇ ਬੁੱਧਵਾਰ ਨੂੰ ਜੋ ਕਿਹਾ ਉਹ ਸੁਣ ਕੇ ਲੋਕ ਡਰ ਗਏ। ਆਪਣੇ ਭਾਸ਼ਣ ਵਿੱਚ ਬਾਈਡੇਨ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ 'ਕੈਂਸਰ' ਹੈ। ਬਾਈਡੇਨ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਨਵੇਂ ਕਾਰਜਕਾਰੀ ਆਦੇਸ਼ਾਂ 'ਤੇ ਚਰਚਾ ਕਰਨ ਲਈ ਸਮਰਸੈਟ, ਮੈਸੇਚਿਉਸੇਟਸ ਵਿੱਚ ਇੱਕ ਸਾਬਕਾ ਕੋਲਾ ਪਾਵਰ ਪਲਾਂਟ ਦਾ ਦੌਰਾ ਕਰ ਰਿਹਾ ਸੀ, ਜਿੱਥੇ ਉਹਨਾਂ ਨੇ ਭਾਸ਼ਣ ਦਿੱਤਾ।
ਵ੍ਹਾਈਟ ਹਾਊਸ ਨੇ ਜਲਵਾਯੂ ਤਬਦੀਲੀ 'ਤੇ ਭਾਸ਼ਣ ਦੌਰਾਨ ਕੈਂਸਰ ਦੇ ਇਲਾਜ ਦਾ ਖੁਲਾਸਾ ਕਰਨ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਟਿੱਪਣੀਆਂ ਨੂੰ ਵਾਪਸ ਲੈ ਲਿਆ।ਤੇਲ ਸੋਧਕ ਕਾਰਖਾਨੇ ਤੋਂ ਨਿਕਲਣ ਵਾਲੇ ਨਿਕਾਸ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕਰਦੇ ਹੋਏ ਬਾਈਡੇਨ ਨੇ ਡੇਲਾਵੇਅਰ ਵਿੱਚ ਆਪਣੇ ਬਚਪਨ ਦੇ ਘਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ 'ਅੱਜ ਕੈਂਸਰ ਹੈ'।ਭਾਸ਼ਣ ਵਿੱਚ ਬਾਈਡੇਨ ਨੇ ਕਿਹਾ ਕਿ ਮੇਰੀ ਮਾਂ ਪੈਦਲ ਜਾਣ ਦੀ ਬਜਾਏ ਸਾਨੂੰ ਕਾਰ ਰਾਹੀਂ ਲੈ ਜਾਂਦੀ ਸੀ। ਕਾਰ ਦੀ ਖਿੜਕੀ 'ਤੇ ਫਸਿਆ ਤੇਲ ਕੱਢਣ ਲਈ ਸਾਨੂੰ ਵਾਈਪਰ ਦੀ ਵਰਤੋਂ ਕਰਨੀ ਪਈ। ਇਸ ਲਈ ਮੈਨੂੰ ਅਤੇ ਮੇਰੇ ਨਾਲ ਵੱਡੇ ਹੋਏ ਬਹੁਤ ਸਾਰੇ ਲੋਕਾਂ ਨੂੰ ਅੱਜ ਕੈਂਸਰ ਹੈ ਅਤੇ ਇਸ ਲਈ ਲੰਬੇ ਸਮੇਂ ਤੋਂ ਡੇਲਾਵੇਅਰ ਦੀ ਕੈਂਸਰ ਦਰ ਦੇਸ਼ ਵਿੱਚ ਸਭ ਤੋਂ ਵੱਧ ਸੀ।
ਸਭ ਤੋਂ ਵੱਡਾ ਧਮਾਕਾ ਜਾਂ ਸਭ ਤੋਂ ਵੱਡੀ ਗ਼ਲਤੀ'
ਟਵਿੱਟਰ 'ਤੇ ਜਿਵੇਂ ਹੀ ਬਾਈਡੇਨ ਦਾ ਇਹ ਵੀਡੀਓ ਆਇਆ ਤਾਂ ਲੋਕ ਹੈਰਾਨ ਰਹਿ ਗਏ। ਯੂਜ਼ਰਸ ਨੇ ਪੁੱਛਿਆ ਕੀ ਇਹ ਬੋਲਣ ਦੀ ਮਾਮੂਲੀ ਗ਼ਲਤੀ ਹੈ ਜਾਂ 'ਵੱਡਾ ਖੁਲਾਸਾ'? RealClearPolitics ਨਿਊਜ਼ ਵੈੱਬਸਾਈਟ ਦੇ ਸੰਸਥਾਪਕ ਟੌਮ ਬੇਵਨ ਨੇ ਆਪਣੇ ਟਵੀਟ ਵਿੱਚ ਕਿਹਾ, 'ਕੈਂਸਰ? ਜਾਂ ਤਾਂ ਇਹ ਰਾਸ਼ਟਰਪਤੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਧਮਾਕਾ ਹੈ ਜਾਂ ਸਭ ਤੋਂ ਵੱਡੀ ਗ਼ਲਤੀ। ਸੁਤੰਤਰ ਮਹਿਲਾ ਫੋਰਮ ਦੇ ਸੀਨੀਅਰ ਸਾਥੀ ਬੇਵਰਲੀ ਹਾਲਬਰਗ ਨੇ ਲਿਖਿਆ ਕਿ ਇੱਕ ਸਲਾਹ, ਜਦੋਂ ਤੁਹਾਨੂੰ ਕੈਂਸਰ ਨਹੀਂ ਹੈ, ਤਾਂ ਇਹ ਨਾ ਕਹੋ ਕਿ ਮੈਨੂੰ ਕੈਂਸਰ ਹੈ।
ਬਾਈਡੇਨ ਤੋਂ ਪਹਿਲਾਂ ਵੀ ਹੋ ਚੁੱਕੀਆਂ ਹਨ ਗ਼ਲਤੀਆਂ
ਬਾਈਡੇਨ ਦੇ ਭਾਸ਼ਣ ਤੋਂ ਕੁਝ ਲੋਕ ਹੈਰਾਨ ਰਹਿ ਗਏ, ਜਦਕਿ ਕੁਝ ਪੱਤਰਕਾਰਾਂ ਨੇ ਦਾਅਵਾ ਕੀਤਾ ਕਿ ਬਾਈਡੇਨ ਆਪਣੇ ਪਿਛਲੇ ਚਮੜੀ ਦੇ ਕੈਂਸਰ ਦਾ ਜ਼ਿਕਰ ਕਰ ਰਹੇ ਸਨ। ਵਾਸ਼ਿੰਗਟਨ ਪੋਸਟ ਦੇ ਗਲੇਨ ਕੇਸਲਰ ਨੇ ਕਿਹਾ, 'ਬਾਈਡੇਨ ਦੀ ਮੈਡੀਕਲ ਰਿਪੋਰਟ ਦੀ ਜਾਂਚ ਕਰੋ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਨਾਨ-ਮੈਲਾਨੋਮਾ ਸਕਿਨ ਕੈਂਸਰ ਸੀ। ਕੁਝ ਦਿਨ ਪਹਿਲਾਂ ਬਾਈਡੇਨ ਟੀਵੀ 'ਤੇ ਭਾਸ਼ਣ ਦੇ ਰਹੇ ਸਨ। ਟੈਲੀਪ੍ਰੋਂਪਟਰ ਨੂੰ ਦੇਖਣ ਤੋਂ ਬਾਅਦ ਬੋਲਦੇ ਹੋਏ, ਬਾਈਡੇਨ ਨੇ ਭਾਸ਼ਣ ਦੇ ਹਿੱਸੇ ਵਜੋਂ ਟੈਲੀਪ੍ਰੋਂਪਟਰ 'ਤੇ ਦਿੱਤੀਆਂ ਹਦਾਇਤਾਂ ਨੂੰ ਗ਼ਲਤੀ ਨਾਲ ਪੜ੍ਹ ਲਿਆ। ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਬਾਈਡੇਨ ਨੂੰ ਇਹ ਕਹਿੰਦੇ ਸੁਣਿਆ ਗਿਆ - 'ਐਂਡ ਆਫ ਕੋਟ, ਲਾਈਨ ਦੁਹਰਾਓ'।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ 'ਚ 41.55 ਲੱਖ ਰੁਪਏ ਦੀ ਨਕਦੀ ਬਰਾਮਦ, ਭਾਰਤੀ ਗ੍ਰਿਫ਼ਤਾਰ
NEXT STORY