ਵਿਲਮਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਮੁੱਖ ਅਮਰੀਕੀ ਰੱਖਿਆ ਕੰਪਨੀ 'ਜਨਰਲ ਐਟੋਮਿਕਸ' ਤੋਂ 31 ਐਮਕਿਊ-9ਬੀ ਹਥਿਆਰਬੰਦ ਡਰੋਨਾਂ ਦੀ ਖਰੀਦ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵਿਚ ਭਾਰਤ ਵੱਲੋਂ ਕੀਤੀ ਗਈ ਪ੍ਰਗਤੀ ਦਾ ਸਵਾਗਤ ਕੀਤਾ ਹੈ। ਬਾਈਡੇਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੀ ਵਧਦੀ ਫੌਜੀ ਸ਼ਕਤੀ 'ਤੇ ਸਾਂਝੀਆਂ ਚਿੰਤਾਵਾਂ ਵਿਚਕਾਰ ਰੱਖਿਆ ਉਪਕਰਣਾਂ ਦੀ ਦੁਵੱਲੀ ਪਰਸਪਰ ਸਪਲਾਈ ਨੂੰ ਵਧਾਉਣ ਦਾ ਵਾਅਦਾ ਕੀਤਾ।
ਅਮਰੀਕੀ ਰਾਸ਼ਟਰਪਤੀ ਨੇ ਸ਼ਨੀਵਾਰ ਦੁਪਹਿਰ ਨੂੰ ਵਿਲਮਿੰਗਟਨ, ਡੇਲਾਵੇਅਰ ਵਿੱਚ ਆਪਣੇ ਨਿਜੀ ਨਿਵਾਸ ਸਥਾਨ 'ਤੇ ਪੀ.ਐੱਮ.ਮੋਦੀ ਦੀ ਮੇਜ਼ਬਾਨੀ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਭਾਰਤ-ਅਮਰੀਕਾ ਸਬੰਧਾਂ ਦੇ ਵੱਖ-ਵੱਖ ਮੁੱਖ ਪਹਿਲੂਆਂ 'ਤੇ ਵਿਆਪਕ ਚਰਚਾ ਕੀਤੀ, ਜਿਸ ਵਿੱਚ ਦੁਵੱਲੇ ਰੱਖਿਆ ਅਤੇ ਫੌਜੀ ਸਾਂਝੇਦਾਰੀ ਨੂੰ ਡੂੰਘਾ ਕਰਨ ਦੇ ਤਰੀਕੇ ਸ਼ਾਮਲ ਹਨ। ਮੋਦੀ-ਬਾਈਡੇਨ ਵਾਰਤਾ 'ਤੇ ਇੱਕ ਸੰਯੁਕਤ ਤੱਥ ਸ਼ੀਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਅਮਰੀਕਾ-ਭਾਰਤ ਰੱਖਿਆ ਉਦਯੋਗਿਕ ਸਹਿਯੋਗ ਦੇ ਤਹਿਤ ਹੋਈ ਮਹੱਤਵਪੂਰਨ ਪ੍ਰਗਤੀ ਦਾ ਸੁਆਗਤ ਕੀਤਾ, ਜਿਸ ਵਿੱਚ ਜੈੱਟ ਇੰਜਣਾਂ, ਯੁੱਧ ਸਮੱਗਰੀ ਅਤੇ 'ਜ਼ਮੀਨੀ ਗਤੀਸ਼ੀਲਤਾ ਪ੍ਰਣਾਲੀਆਂ' ਲਈ ਤਰਜੀਹੀ ਆਧਾਰ 'ਤੇ ਸਹਿ ਉਤਪਾਦਨ ਵਿਵਸਥਾ ਨੂੰ ਅੱਗੇ ਵਧਾਉਣ ਲਈ ਜਾਰੀ ਸਹਿਯੋਗ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, ਗ੍ਰੀਨ ਕਾਰਡ ਸਬੰਧੀ ਅਮਰੀਕਾ ਨੇ ਕੀਤਾ ਅਹਿਮ ਐਲਾਨ
ਇਸ ਵਿੱਚ ਕਿਹਾ ਗਿਆ , "ਰਾਸ਼ਟਰਪਤੀ ਬਾਈਡੇਨ ਨੇ 31 ਜਨਰਲ ਐਟੋਮਿਕਸ MQ-9B ਡਰੋਨ ਅਤੇ ਉਸ ਨਾਲ ਸਬੰਧਤ ਉਪਕਰਨਾਂ ਦੀ ਖਰੀਦ ਪ੍ਰਤੀ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ਦਾ ਸੁਆਗਤ ਕੀਤਾ, ਜੋ ਭਾਰਤ ਦੇ ਸਾਰੇ ਖੇਤਰਾਂ ਵਿੱਚ ਹਥਿਆਰ ਬਲਾਂ ਦੀ ਖੁਫੀਆ, ਨਿਗਰਾਨੀ ਅਤੇ ਖੋਜ ਸਮਰੱਥਾਵਾਂ ਨੂੰ ਵਧਾਏਗਾ।" ਭਾਰਤ-ਅਮਰੀਕਾ ਦੀ ਪ੍ਰਮੁੱਖ ਰੱਖਿਆ ਉਪਕਰਣ ਕੰਪਨੀ 'ਜਨਰਲ ਐਟੋਮਿਕਸ' ਤੋਂ ਤਿੰਨ ਅਰਬ ਅਮਰੀਕੀ ਡਾਲਰਾਂ ਤੋਂ ਵੱਧ ਦੀ ਰਕਮ ਵਿਚ ਹੰਟਰ-ਕਿਲਰ ਡਰੋਨ (16 ਸਕਾਈ ਗਾਰਡੀਅਨ ਅਤੇ 15 ਸੀ ਗਾਰਡੀਅਨ) ਖਰੀਦ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਚੀਨ ਨਾਲ ਲੱਗਦੀ ਸਰਹੱਦ ਅਤੇ ਹਿੰਦ ਮਹਾਸਾਗਰ ਖੇਤਰ ਵਿਚ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਜਾਣਕਾਰੀ ਮੁਤਾਬਕ ਖਰੀਦ ਮੁੱਲ ਨੂੰ ਲੈ ਕੇ ਗੱਲਬਾਤ ਪੂਰੀ ਹੋ ਚੁੱਕੀ ਹੈ ਅਤੇ ਅਗਲੇ ਮਹੀਨੇ ਤੱਕ ਦੋਵਾਂ ਧਿਰਾਂ ਵਿਚਾਲੇ ਇਸ ਸੌਦੇ ਨੂੰ ਰਸਮੀ ਤੌਰ 'ਤੇ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।
ਜਾਣੋ 9B ਪ੍ਰੀਡੇਟਰ ਡਰੋਨ ਬਾਰੇ
MQ-9B ਪ੍ਰੀਡੇਟਰ ਡਰੋਨ ਇੱਕ ਮਾਨਵ ਰਹਿਤ UV (ਮਨੁੱਖ ਰਹਿਤ ਵਾਹਨ) ਜਾਂ ਹਵਾਈ ਜਹਾਜ਼ ਹੈ। ਇਨ੍ਹਾਂ ਡਰੋਨਾਂ ਨੂੰ ਰਿਮੋਟ ਤੋਂ ਚਲਾਇਆ ਜਾਂਦਾ ਹੈ। MQ-9B ਦੇ ਦੋ ਸੰਸਕਰਣ ਹਨ - ਸੀ ਗਾਰਡੀਅਨ ਅਤੇ ਸਕਾਈ ਗਾਰਡੀਅਨ। ਇਨ੍ਹਾਂ ਡਰੋਨਾਂ ਨੂੰ ਜ਼ਮੀਨ, ਅਸਮਾਨ ਅਤੇ ਸਮੁੰਦਰ ਤੋਂ ਲਾਂਚ ਕੀਤਾ ਜਾ ਸਕਦਾ ਹੈ। MQ-9B ਡਰੋਨਾਂ ਨੂੰ "ਸ਼ਿਕਾਰੀ" ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹ ਹਥਿਆਰਾਂ ਨਾਲ ਲੈਸ ਹੁੰਦੇ ਹਨ। MQ-9B ਪ੍ਰੀਡੇਟਰ ਡਰੋਨ ਹਾਈ ਐਲਟੀਟਿਊਡ ਲੋਂਗ ਐਂਡੂਰੈਂਸ (HALE) ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 40 ਘੰਟਿਆਂ ਤੋਂ ਵੱਧ ਸਮੇਂ ਲਈ ਉੱਡ ਸਕਦੇ ਹਨ। ਇੱਥੇ ਦੱਸ ਦਈਏ ਕਿ 2022 ਵਿੱਚ ਅਮਰੀਕਾ ਨੇ ਅਲ-ਕਾਇਦਾ ਦੇ ਖ਼ਤਰਨਾਕ ਅੱਤਵਾਦੀ ਅਯਮਨ ਅਲ-ਜ਼ਵਾਹਿਰੀ ਨੂੰ ਇਨ੍ਹਾਂ ਡਰੋਨਾਂ ਰਾਹੀਂ ਮਾਰਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਲਬਾਮਾ ਦੇ ਬਰਮਿੰਘਮ 'ਚ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ
NEXT STORY