ਇਸਲਾਮਾਬਾਦ - ਬਿਲਾਵਲ ਭੁੱਟੋ ਯੂਰਪੀਨ ਰਾਜਕੁਮਾਰੀ ਨਾਲ ਵਿਆਹ ਕਰਨ ਵਾਲੇ ਹਨ, ਪਾਕਿਸਤਾਨ ਵਿਚ ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਖੂਬ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਇਨ੍ਹਾਂ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਕਰਾਚੀ ਦੇ ਮੇਅਰ ਅਤੇ ਪੀ. ਪੀ. ਪੀ. ਦੇ ਆਗੂ ਮੁਰਤਜ਼ਾ ਵਹਾਬ ਨੇ ਬਿਲਾਵਲ ਦੇ ਵਿਆਹ ਨਾਲ ਜੁੜੀਆਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀ. ਪੀ. ਪੀ. ਦੇ ਚੇਅਰਮੈਨ ਦੀ ਮੰਗਣੀ ਅਤੇ ਵਿਆਹ ਨੂੰ ਲੈ ਕੇ ਜਿੰਨੇ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹਨ।
ਵਹਾਬ ਨੇ ਆਪਣਾ ਸਪੱਸ਼ਟੀਕਰਨ ‘ਐਕਸ’ ਉੱਤੇ ਪੋਸਟ ਕੀਤਾ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੇ ਉਨ੍ਹਾਂ ਦਾਅਵਿਆਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ 38 ਸਾਲਾ ਬਿਲਾਵਲ ਦਾ ਵਿਆਹ ਯੂਰਪੀਨ ਪਰਿਵਾਰ ਵਿਚ ਹੋਣ ਵਾਲਾ ਹੈ। ਦਾਅਵਿਆਂ ਮੁਤਾਬਕ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਆਪਣੇ ਪੁੱਤਰ ਦੇ ਵਿਆਹ ਬਾਰੇ ਚਰਚਾ ਕਰਨ ਅਤੇ ਤਰੀਕ ਤੈਅ ਕਰਨ ਲਈ ਲਿਕਟੈਂਸਟਾਈਨ ਗਏ ਸਨ। ਇਹ ਸਵਿਟਜ਼ਰਲੈਂਡ ਅਤੇ ਆਸਟਰੀਆ ਦੇ ਵਿਚਕਾਰ ਸਥਿਤ ਇਕ ਛੋਟਾ ਖੁਦਮੁਖਤਿਆਰ ਦੇਸ਼ ਹੈ।
ਕੁਝ ਹੋਰ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬਿਲਾਵਲ ਭੁੱਟੋ ਦਾ ਵਿਆਹ 26 ਸਾਲਾ ਸਾਬਕਾ ਆਸਟ੍ਰੀਅਨ ਆਰਕਡਚੈਸ ਗਲੋਰੀਆ ਵੌਨ ਹਾਬਸਬਰਗ ਨਾਲ ਹੋਣ ਵਾਲਾ ਹੈ। ਉਹ ਆਸਟਰੀਆ ਦੇ ਆਰਕਡਿਊਕ ਕਾਰਲ ਅਤੇ ਫ੍ਰਾਂਸੇਸਕਾ ਵੌਨ ਥਿਸੇਨ-ਬੋਰਨੇਮਿਸਜ਼ਾ ਦੀ ਧੀ ਹੈ। ਦੱਸ ਦੇਈਏ ਕਿ ਹੁਣ ਤੱਕ ਬਿਲਾਵਲ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਆਈ।
ਸਾਊਦੀ ਤੋਂ ਦਿੱਲੀ ਆ ਰਹੀ Air India ਦੀ ਫਲਾਈਟ 'ਚ ਬੰਬ ਦੀ ਧਮਕੀ, ਅਹਿਮਦਾਬਾਦ 'ਚ ਕਰਵਾਈ ਐਮਰਜੈਂਸੀ ਲੈਂਡਿੰਗ
NEXT STORY