ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਰੀਪਬਲਕਿਨ ਪਾਰਟੀ ਦੇ ਦੋ ਸੈਨੇਟਰਾਂ ਨੇ ਸ਼ੁੱਕਰਵਾਰ ਨੂੰ ਇਕ ਬਿੱਲ ਪੇਸ਼ ਕੀਤਾ ਜਿਸ ਵਿਚ ਐੱਚ-1ਬੀ ਵੀਜ਼ਾ ਦੀ ਸਾਲਾਨਾ ਸੀਮਾ ਵਧਾਉਣ ਦੀ ਵਿਵਸਥਾ ਹੈ। ਇਹ ਬਿੱਲ ਇਸ ਲਈ ਪੇਸ਼ ਕੀਤਾ ਗਿਆ ਹੈ ਤਾਂ ਜੋ ਦੁਨੀਆ ਦੇ ''ਸਭ ਤੋਂ ਚੰਗੇ ਅਤੇ ਪ੍ਰਤਿਭਾਸ਼ਾਲੀ'' ਲੋਕ ਅਮਰੀਕਾ ਆਉਣ। ਸੈਨੇਟਰ ਓਰਿਨ ਹੈਚ ਅਤੇ ਜੈਫ ਫਲੇਕ ਨੇ ਇਸ ਬਿੱਲ ਨੂੰ ਸੈਨੇਟ 'ਚ ਪੇਸ਼ ਕੀਤਾ, ਜਿਸ ਵਿਚ ਐੱਚ1ਬੀ ਵੀਜ਼ਾ ਧਾਰਕਾਂ ਦੇ ਪਤੀ-ਪਤਨੀ ਅਤੇ ਉਨ੍ਹਾਂ 'ਤੇ ਨਿਰਭਰ ਬੱਚਿਆਂ ਨੂੰ ਕਮ ਕਰਨ ਦਾ ਹੱਕ ਅਤੇ ਇਕ ਗ੍ਰੇਸ ਸਮਾਂ ਤੈਅ ਕਰਨ ਦੀ ਗੱਲ ਹੈ। ਇਸ ਨਾਲ ਐੱਚ1ਬੀ ਵੀਜ਼ਾ ਧਾਰਕ ਬਗੈਰ ਕਾਨੂੰਨੀ ਦਰਜਾ ਗਵਾਏ ਨੌਕਰੀਆਂ ਬਦਲ ਸਕਦੇ ਹਨ। ਮਾਈਕ੍ਰੋਸੋਫਟ ਅਤੇ ਫੇਸਬੁੱਕ ਸਮੇਤ ਅਮਰੀਕਾ ਦੀਆਂ ਸੀਨੀਆਰ ਆਈ. ਟੀ. ਕੰਪਨੀਆਂ ਅਤੇ ਯੂ. ਐੱਸ. ਚੈਮਬਰਸ ਆਫ ਕਾਮਰਸ ਅਤੇ ਸੂਚਨਾ ਤਕਨਾਲੋਜੀ ਉਦਯੋਗ ਪਰੀਸ਼ਦ ਸਮੇਤ ਸੀਨੀਅਰ ਵਪਾਰਕ ਇਕਾਈਆਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ।
ਯੂਕਰੇਨ 'ਚ ਹੈਲੀਕਾਪਰ ਹੋਇਆ ਹਾਦਸਾਗ੍ਰਸਤ, 4 ਮਰੇ
NEXT STORY