ਰੋਮ, (ਕੈਂਥ)— ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼, ਅਧਿਆਤਮਕਵਾਦੀ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ 642ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਇਟਲੀ ਭਰ ਵਿੱਚ ਹੋ ਰਹੇ ਹਨ। ਇਟਲੀ ਦੀਆਂ ਸੰਗਤਾਂ ਅੰਦਰ ਉਤਸ਼ਾਹ ਅਤੇ ਸ਼ਰਧਾ ਦੇਖਣਯੋਗ ਹੈ। ਇਸੇ ਲੜੀ ਤਹਿਤ ਇਹ ਪਾਵਨ ਤੇ ਪਵਿੱਤਰ ਗੁਰਪੁਰਬ ਦਿਹਾੜਾ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਲਾਤੀਨਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ 24 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।
ਇਸ ਵਿੱਚ ਪ੍ਰਸਿੱਧ ਮਿਸ਼ਨਰੀ ਰਾਗੀ, ਢਾਡੀ, ਕੀਰਨਤੀਏ ,ਕਥਾਵਾਚਕ ਅਤੇ ਹੋਰ ਮਿਸ਼ਨ ਦੇ ਵਿਦਵਾਨ ਸੰਗਤਾਂ ਨੂੰ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ 'ਬੇਗਮਪੁਰਾ ਸ਼ਹਿਰ ਕੋ ਨਾਉ' ਮਿਸ਼ਨ ਪ੍ਰਤੀ ਜਾਗਰੂਕ ਕਰਕੇ ਮਿਸ਼ਨ ਨਾਲ ਜੋੜਨਗੇ। ਇਸ ਗੁਰਪੁਰਬ ਮੌਕੇ ਪਹਿਲੀ ਵਾਰ ਸੰਗਤ ਵੱਲੋਂ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਖੂਨਦਾਨ ਕੈਂਪ ਵੀ 24 ਫਰਵਰੀ ਨੂੰ ਹੀ ਸਵੇਰੇ ਲਗਾਇਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਨੂੰ ਇਸ ਪਵਿੱਤਰ ਦਿਹਾੜੇ 'ਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਨ ਦੀ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਹੈ।
ਕੈਨੇਡਾ 'ਚ ਸਰੋਗੇਸੀ ਨਾਲ ਜਨਮੇ ਜੋੜੇ ਬੱਚਿਆਂ ਨੂੰ ਮਿਲੀ ਅਮਰੀਕੀ ਨਾਗਰਿਕਤਾ
NEXT STORY