ਲਾਪਾਜ(ਏਜੰਸੀ)— ਬੋਲਵੀਆ ਦੇ ਦੱਖਣੀ ਹਿੱਸੇ 'ਚ ਹੋਈ ਇਕ ਸੜਕ ਦੁਰਘਟਨਾ ਦੌਰਾਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 26 ਲੋਕ ਜ਼ਖਮੀ ਹੋ ਗਏ। ਹਾਦਸਾ ਪਹਾੜੀ ਇਲਾਕੇ ਦੀ ਇਕ ਸੜਕ 'ਤੇ ਵਾਪਰਿਆ, ਜਿੱਥੇ ਇਕ ਬੱਸ 100 ਮੀਟਰ (330 ਫੁੱਟ) ਡੂੰਘੀ ਖੱਡ 'ਚ ਡਿੱਗ ਗਈ। ਸਥਾਨਕ ਮੀਡੀਆ ਮੁਤਾਬਕ ਮ੍ਰਿਤਕਾਂ 'ਚ ਚਾਰ ਲੋਕ ਅਰਜਨਟੀਨਾ ਤੋਂ ਆਏ ਫੁੱਟਬਾਲ ਦੀ ਟੀਮ ਦਾ ਹਿੱਸਾ ਸਨ ਜੋ ਸੁਕਰੇ ਸ਼ਹਿਰ 'ਚ ਇਕ ਉਤਸਵ 'ਚ ਹਿੱਸਾ ਲੈਣ ਆਏ ਸਨ। ਪੁਲਸ ਨੇ ਕਿਹਾ ਕਿ ਹਾਦਸਾ ਐਤਵਾਰ ਨੂੰ ਸਿਨੇਗੁਇੱਲਾ 'ਚ ਹੋਇਆ ਜੋ ਲਾ ਪਾਜ ਦੇ ਦੱਖਣ 'ਚ ਸਥਿਤ ਤਾਰਿਜਾ 'ਚ ਇਕ ਕਸਬਾ ਹੈ। ਇਸ ਤੋਂ ਪਹਿਲਾਂ ਹੀ ਦੱਖਣੀ ਬੋਲਵੀਆ 'ਚ ਦੋ ਬੱਸਾਂ ਦੀ ਟੱਕਰ ਹੋਈ ਸੀ, ਜਿਸ ਕਾਰਨ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ 37 ਲੋਕ ਜ਼ਖਮੀ ਹੋ ਗਏ।
ਸਵਿਟਜ਼ਰਲੈਂਡ 'ਚ ਅੱਜ ਤੋਂ ਵਰਲਡ ਇਕਨੋਮਿਕ ਫੋਰਮ ਸੰਮੇਲਨ ਦੀ ਸ਼ੁਰੂਆਤ
NEXT STORY