ਗੈਜੇਟ ਡੈਸਕ- ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਬੇਹੱਦ ਜ਼ਰੂਰੀ ਖ਼ਬਰ ਹੈ। ਐਕਸ ਸੇਫਟੀ ਟੀਮ ਨੇ ਦੱਸਿਆ ਹੈ ਕਿ ਜਿਹੜੇ ਯੂਜ਼ਰਜ਼ ਨੇ ਟੂ-ਫੈਕਟਰ ਆਥੈਂਟੀਕੇਸ਼ਨ ਲਈ ਹਾਰਡਵੇਅਰ ਸਕਿਓਰਿਟੀ ਕੀਅ ਜਾਂ ਪਾਸਕੀਅ ਇਸਤੇਮਾਲ ਕੀਤੀ ਹੈ, ਉਨ੍ਹਾਂ ਨੂੰ 10 ਨਵੰਬਰ ਤੋਂ ਪਹਿਲਾਂ ਆਪਣੀ ਸਕਿਓਰਿਟੀ ਕੀਅ X.com 'ਤੇ ਰੀ-ਰਜਿਸਟਰ ਕਰਨੀ ਹੋਵੇਗੀ।
ਜਿਹੜੇ ਯੂਜ਼ਰਜ਼ 10 ਨਵੰਬਰ ਤੋਂ ਪਹਿਲਾਂ ਸਕਿਓਰਿਟੀ ਕੀਅ ਨੂੰ ਰੀ-ਐਨਰੋਲ ਨਹੀਂ ਕਰਨਗੇ, ਉਨ੍ਹਾਂ ਦੇ ਅਕਾਊਂਟ ਲੌਕ ਹੋ ਜਾਣਗੇ। ਬਾਅਦ 'ਚ ਉਨ੍ਹਾਂ ਨੂੰ ਲਾਗ-ਇਨ ਕਰਨ 'ਚ ਸਮੱਸਿਆ ਜਾਵੇਗੀ ਅਤੇ ਦੁਬਾਰਾਂ ਐਕਸੈਸ ਪਾਉਣ ਲਈ ਰੀ-ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗਾ।
ਕੰਪਨੀ ਦਾ ਕਹਿਣਾ ਹੈ ਕਿ ਇਹ ਕੋਈ ਸਕਿਓਰਿਟੀ ਥ੍ਰੈਟ ਨਹੀਂ ਸਗੋਂ ਟੈਕਨੀਕਲ ਅਪਡੇਟ ਹੈ। ਅਜੇ ਸਕਿਓਰਿਟੀ ਕੀਜ਼ Twitter.com ਨਾਲ ਜੁੜੀਆਂ ਹਨ, ਜਿਨ੍ਹਾਂ ਨੂੰ ਹੁਣ X.com ਨਾਲ ਲਿੰਕ ਕਰਨਾ ਜ਼ਰੂਰੀ ਹੈ ਤਾਂ ਜੋ ਪੁਰਾਣਾ ਡੋਮੇਨ ਬੰਦ ਕੀਤਾ ਜਾ ਸਕੇ।
ਇੰਝ ਬਚਾਓ ਆਪਣਾ ਅਕਾਊਂਟ
X.com 'ਤੇ ਜਾਓ, ਇਸ ਤੋਂ ਬਾਅਦ ਸੈਟਿੰਗ 'ਚ ਜਾ ਕੇ Privacy & Security ਆਪਸ਼ਨ 'ਚ Two-Factor Authentication ਖੋਲ੍ਹੋ। ਆਪਣੀ ਸਕਿਓਰਿਟੀ ਕੀਅ ਰੀ-ਐਨਰੋਲ ਕਰੋ ਜਾਂ ਨਵੀਂ ਕੀਅ ਜੋੜੋ। ਜੇਕਰ ਅਕਾਊਂਟ ਲੌਕ ਹੋ ਚੁੱਕਾ ਹੈ ਤਾਂ 2FA ਡਿਸੇਬਲ ਜਾਂ ਰੀਸੈੱਟ ਕਰੋ।
ਮਸਕ ਨੇ 1999 'ਚ X.com ਨਾਂ ਨਾਲ ਫਿਨਟੈੱਕ ਕੰਪਨੀ ਸ਼ੁਰੂ ਕੀਤੀ ਸੀ, ਜੋ ਬਾਅਦ 'ਚ Paypal ਬਣੀ। eBay ਡੀਲ ਤੋਂ ਬਾਅਦ ਮਸਕ ਨੇ 2017 'ਚ X.com ਡੋਮੇਨ ਦੁਬਾਰਾਂ ਖਰੀਦਿਆ। ਉਨ੍ਹਾਂ ਨੇ ਇਸਨੂੰ 'ਭਾਵਨਾਤਮਕ ਰਿਸ਼ਤਾ' ਦੱਸਿਆ ਸੀ।
GST ਘਟਦੇ ਹੀ Royal Enfield ਬਣੀ ਗਾਹਕਾਂ ਦੀ ਪਹਿਲੀ ਪਸੰਦ, ਕੰਪਨੀ ਨੇ ਵੇਚ ਦਿੱਤੀਆਂ ਇੰਨੇ ਲੱਖ ਯੂਨਿਟਸ
NEXT STORY