ਇਸਲਾਮਾਬਾਦ - ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਵਿਚ ਹੋਏ ਇਕ ਧਮਾਕੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 33 ਜ਼ਖਮੀ ਵੀ ਹੋਏ ਹਨ। ਜਾਣਕਾਰੀ ਮੁਤਾਬਕ ਮੌਕੇ 'ਤੇ ਪਹੁੰਚੀ ਐਂਬੂਲੈਂਸ ਵੱਲੋਂ ਉਨ੍ਹਾਂ ਨੂੰ ਨੇੜੇ ਦੀ ਇਕ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀਆਂ ਵਿਚੋਂ 2 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਾਕਿਸਤਾਨ ਦੀ ਇਕ ਵੈੱਬਸਾਈਟ ਮੁਤਾਬਕ ਕਵੇਟਾ ਦੇ ਸੈਰੇਨਾ ਹੋਟਲ ਦੀ ਪਾਰਕਿੰਗ ਵਿਚ ਬੁੱਧਵਾਰ ਰਾਤ ਕਰੀਬ ਸਾਢੇ 11 ਵਜੇ ਇਹ ਧਮਾਕਾ ਹੋਇਆ।
ਇਹ ਵੀ ਪੜੋ - ਕੋਰੋਨਾ ਕਾਲ 'ਚ ਸੈਲਾਨੀਆਂ ਲਈ ਜਲਦ ਹੀ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹੈ ਇਹ ਮੁਲਕ
ਧਮਾਕੇ ਤੋਂ ਬਾਅਦ ਹੋਟਲ ਨੂੰ ਸੁਰੱਖਿਆ ਕਰਮੀਆਂ ਨੇ ਆਪਣੇ ਘੇਰੇ ਵਿਚ ਲਿਆ ਹੈ। ਕਾਊਂਟਰ ਟੈਰੇਰੀਜ਼ਮ ਡਿਪਾਰਟਮੈਂਟ ਦੀ ਟੀਮ ਵੀ ਇਥੇ ਪਹੁੰਚ ਗਈ ਹੈ ਅਤੇ ਧਮਾਕੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਤੋਂ ਬਾਅਦ ਜਿਹੜੀ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਦਿੱਖ ਰਿਹਾ ਹੈ ਕਿ ਬਲਾਸਟ ਕਾਫੀ ਜ਼ੋਰਦਾਰ ਸੀ। ਧਮਾਕੇ ਹੋਣ ਨਾਲ ਇਸ ਦੀਆਂ ਲਪਟਾਂ ਦੂਰ ਤੱਕ ਉਪਰ ਉਠਦੀਆਂ ਦੇਖੀਆਂ ਗਈਆਂ। ਸੈਰੇਨਾ ਹੋਟਲ ਕਵੇਟਾ ਦਾ ਸਭ ਤੋਂ ਆਲੀਸ਼ਾਨ ਹੋਟਲ ਮੰਨਿਆ ਜਾਂਦਾ ਹੈ।
ਇਹ ਵੀ ਪੜੋ - ਫਰਾਂਸ ਜਾਣ ਵਾਲਿਆਂ ਲਈ ਅਹਿਮ ਖਬਰ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ
ਇਹ ਵੀ ਪੜੋ - ਇਮਰਾਨ ਖਾਨ ਨੇ 'ਅਮਿਤਾਭ ਬੱਚਨ' ਦੀ ਇਹ ਕਲਿੱਪ ਕੀਤੀ ਸ਼ੇਅਰ, ਹੁਣ ਲੋਕ ਉਡਾ ਰਹੇ ਮਜ਼ਾਕ
ਕੋਰੋਨਾ ਕਾਰਣ ਜਾਪਾਨ ਤੀਸਰੀ ਵਾਰ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ 'ਚ
NEXT STORY