ਹੇਗ-ਯੂਰਪੀਨ ਯੂਨੀਅਨ ਦੇ ਡਰੱਗ ਰੈਗੂਲੇਟਰ ਨੇ ਬੁੱਧਵਾਰ ਨੂੰ ਕਿਹਾ ਕਿ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਕੋਵਿਡ-19 ਦੀ ਸਿੰਗਲ-ਡੋਜ਼ ਵਾਲੇ ਜਾਨਸਨ ਐਂਡ ਜਾਨਸਨ ਟੀਕੇ ਦੀ ਪਹਿਲੀ ਖੁਰਾਕ ਦੇ ਦੋ ਮਹੀਨਿਆਂ ਬਾਅਦ ਬੂਸਟਰ ਖੁਰਾਕ ਲੈ ਸਕਦੇ ਹਨ। ਯੂਰਪੀਨ ਮੈਡੀਸਨ ਏਜੰਸੀ ਨੇ ਇਹ ਵੀ ਕਿਹਾ ਕਿ ਇਸ ਟੀਕੇ ਦੀ ਵਰਤੋਂ ਉਨ੍ਹਾਂ ਲੋਕਾਂ 'ਚ ਬੂਸਟਰ ਖੁਰਾਕ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ ਕਿ ਜਿਨ੍ਹਾਂ ਨੇ ਫਾਈਜ਼ਰ ਅਤੇ ਮਾਡਰਨਾ ਵੱਲੋਂ ਨਿਰਮਿਤ ਟੀਕਿਆਂ ਦੀਆਂ ਦੋ ਖੁਰਾਕਾਂ ਲਈਆਂ ਹਨ।
ਇਹ ਵੀ ਪੜ੍ਹੋ : EU ਦੇ ਕੁਝ ਦੇਸ਼ਾਂ 'ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟੀਕਾਕਰਨ ਸ਼ੁਰੂ
ਏਜੰਸੀ ਦੀ ਹਿਊਮਨ ਮੈਡੀਸਨ ਕਮੇਟੀ ਦੀ ਇਹ ਸਿਫਾਰਿਸ਼ਾਂ ਦੇਸ਼ਾਂ ਨੂੰ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦਾ ਮੁਕਾਬਲਾ ਕਰਨ 'ਚ ਬੂਸਟਰ ਖੁਰਾਕ ਦੇ ਜ਼ਿਆਦਾ ਵਿਕਲਪ ਉਪਲੱਬਧ ਕਰਵਾਏਗੀ। ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ 27 ਈ.ਯੂ. ਦੇਸ਼ਾਂ 'ਚ ਜਨ ਸਿਹਤ ਇਕਾਈਆਂ ਮਹਾਮਾਰੀ ਦੀ ਮੌਜੂਦਾ ਸਥਿਤੀ, ਟੀਕਿਆਂ ਦੀ ਉਪਲੱਬਧਤਾ ਅਤੇ (ਟੀਕਿਆਂ ਦੀ) ਉਭਰਦੀ ਪ੍ਰਭਾਵ ਸਮਰਥਾ ਨੂੰ ਧਿਆਨ 'ਚ ਰੱਖਦੇ ਹੋਏ ਬੂਸਟਰ ਖੁਰਾਕ ਦੀ ਵਰਤੋਂ ਦੀ ਆਧਿਕਾਰਤ ਸਿਫਾਰਿਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਲਾਇਡ ਦੇ ਕਤਲ ਦੇ ਮਾਮਲੇ 'ਚ ਚਾਓਵਿਨ ਨੇ ਸੰਘੀ ਦੋਸ਼ ਕੀਤੇ ਸਵੀਕਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
EU ਦੇ ਕੁਝ ਦੇਸ਼ਾਂ 'ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟੀਕਾਕਰਨ ਸ਼ੁਰੂ
NEXT STORY