ਏਥਨਜ਼-ਯੂਨਾਨ ਅਤੇ ਯੂਰਪੀਨ ਯੂਨੀਅਨ ਦੇ ਚੁਨਿੰਦਾ ਹੋਰ ਮੈਂਬਰਾਂ ਨੇ ਪੰਜ ਤੋਂ 11 ਸਾਲ ਦੇ ਉਮਰ ਦੇ ਬੱਚਿਆਂ ਨੂੰ ਬੁੱਧਵਾਰ ਨੂੰ ਕੋਵਿਡ-19 ਰੋਕੂ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਜਿਥੇ ਸਰਕਾਰਾਂ ਨੇ ਛੁੱਟੀਆਂ ਦੇ ਮੌਸਮ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰਨ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਨਾਲ ਨਜਿੱਠਣ ਲਈ ਕਮਰ ਕੱਸ ਲਈ ਹੈ। ਇਟਲੀ, ਸਪੇਨ ਅਤੇ ਹੰਗਰੀ ਵੀ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ ਜੋ ਛੋਟੇ ਬੱਚਿਆਂ ਲਈ ਟੀਕਾਕਰਨ ਪ੍ਰੋਗਰਾਮ ਦਾ ਵਿਸਤਾਰ ਕਰ ਰਹੇ ਹਨ ਜਦ ਰਾਸ਼ਟਰੀ ਏਜੰਸੀਆਂ ਨੇ ਫਾਈਜ਼ਰ-ਬਾਇਓਨਟੈਕ ਵੱਲੋਂ ਬਣਾਏ ਗਏ ਘੱਟ ਖੁਰਾਕ ਵਾਲੇ ਟੀਕਿਆਂ ਨੂੰ ਪਿਛਲੇ ਮਹੀਨੇ ਯੂਰਪੀਨ ਯੂਨੀਅਨ ਦੇ ਰੈਗੂਲੇਟਰ ਦੀ ਮਨਜ਼ੂਰੀ ਦਾ ਰਸਮੀ ਰੂਪ ਨਾਲ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਲਾਇਡ ਦੇ ਕਤਲ ਦੇ ਮਾਮਲੇ 'ਚ ਚਾਓਵਿਨ ਨੇ ਸੰਘੀ ਦੋਸ਼ ਕੀਤੇ ਸਵੀਕਾਰ
ਏਥਨਜ਼ ਦੇ ਇਕ ਬੱਚਿਆਂ ਦੇ ਹਸਪਤਾਲ ਨੇ ਬੁੱਧਵਾਰ ਤੜਕੇ ਇਸ ਉਮਰ ਵਰਗ ਦੇ ਬੱਚਿਆਂ ਨੂੰ ਪਹਿਲਾ ਟੀਕਾ ਲਾਇਆ। ਇਸ ਤੋਂ ਕੁਝ ਘੰਟੇ ਪਹਿਲਾਂ ਅਧਿਕਾਰੀਆਂ ਨੇ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ, ਯੂਨਾਨ 'ਚ ਸਭ ਤੋਂ ਜ਼ਿਆਦਾ 130 ਰੋਜ਼ਾਨਾ ਮੌਤਾਂ ਦਾ ਐਲਾਨ ਕੀਤਾ। ਯੂਨਾਨ 'ਚ ਮਾਂ-ਪਿਓ ਵੱਲੋਂ 12 ਸਾਲ ਤੋਂ ਘੱਟ ਉਮਰ ਦੇ 30,000 ਤੋਂ ਜ਼ਿਆਦਾ ਬੱਚਿਆਂ ਲਈ ਟੀਕਾਕਰਨ ਲਈ ਅਪਵਾਇੰਟਮੈਂਟ ਬੁੱਕ ਕਰਵਾਈਆਂ। ਇਨ੍ਹਾਂ ਮਾਪਿਆਂ 'ਚ ਸਿੱਖਿਆ ਮੰਤਰੀ ਨਿਕੀ ਕੇਰਾਮਿਊਸ ਵੀ ਸ਼ਾਮਲ ਹਨ। 'ਯੂਰਪੀਨ ਸੈਂਟਰ ਫਾਰ ਡਿਜੀਜ਼ ਪ੍ਰਿਵੈਂਸ਼ਨ ਐਂਡ ਕੰਟਰੋਲ' ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਖ਼ਦਸ਼ਾ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਯੂਰਪੀਨ ਯੂਨੀਅਨ 'ਚ ਓਮੀਕ੍ਰੋਨ ਨਾਲ ਇਨਫੈਕਸ਼ਨ ਦੇ ਮਾਮਲੇ ਬਹੁਤ ਵਧ ਜਾਣਗੇ।
ਇਹ ਵੀ ਪੜ੍ਹੋ : ਜੇਕਰ ਯੂਕ੍ਰੇਨ 'ਤੇ ਹਮਲਾ ਹੋਇਆ ਤਾਂ ਰੂਸ 'ਤੇ ਨਵੀਆਂ ਪਾਬੰਦੀਆਂ ਲਾਏਗਾ ਯੂਰਪੀਨ ਯੂਨੀਅਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਪਤੀ ਕੋਵਿੰਦ ਦਾ ਢਾਕਾ ’ਚ ਸ਼ਾਨਦਾਰ ਸਵਾਗਤ, 21 ਤੋਪਾਂ ਦੀ ਦਿੱਤੀ ਸਲਾਮੀ
NEXT STORY