ਮਾਸਕੋ - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਦਿਨ ਇਕ ਵਾਰ ਫਿਰ ਚਿਤਾਵਨੀ ਦਿੱਤੀ ਕਿ ਜੇਕਰ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਵਿਚ ਫੌਜ ਭੇਜੀ ਤਾਂ ਰੂਸ ਪ੍ਰਮਾਣੂ ਹਥਿਆਰਾਂ ਨਾਲ ਜਵਾਬ ਦੇ ਸਕਦਾ ਹੈ। 29 ਫਰਵਰੀ ਨੂੰ ਆਪਣੇ ਸਾਲਾਨਾ ਸਟੇਟ ਆਫ਼ ਦਿ ਨੇਸ਼ਨ ਸੰਬੋਧਨ ਵਿਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਯੂਕ੍ਰੇਨ ਵਿਚ ਪੱਛਮੀ ਦੇਸ਼ਾਂ ਦੇ ਫੌਜੀਆਂ ਨੂੰ ਤਾਇਨਾਤੀ ਦੀ ਕੋਈ ਵੀ ਕੋਸ਼ਿਸ਼ ‘ਪ੍ਰਮਾਣੂ ਹਥਿਆਰਾਂ ਨਾਲ ਟਕਰਾਅ ਅਤੇ ਸੱਭਿਅਤਾ ਦੇ ਨਾਸ਼ ਦਾ ਖਤਰਾ ਪੈਦਾ ਕਰੇਗੀ।’ ਪੁਤਿਨ ਵੱਲੋਂ 2 ਸਾਲ ਪਹਿਲਾਂ ਯੂਕ੍ਰੇਨ ’ਤੇ ਪੂਰਨ ਪੈਮਾਨੇ ’ਤੇ ਹਮਲੇ ਦਾ ਆਦੇਸ਼ ਦੇਣ ਤੋਂ ਬਾਅਦ ਤੋਂ ਪ੍ਰਮਾਣੂ ਧਮਕੀਆਂ ਦੀ ਲੜੀ ਵਿਚ ਬੀਤੇ ਦਿਨ ਦੀ ਧਮਕੀ ਸਭ ਤੋਂ ਸਾਫ ਹੈ। 4 ਦਿਨਾਂ ਬਾਅਦ ਉਨ੍ਹਾਂ ਨੇ ਰੂਸ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ’ਤੇ ਰੱਖਣ ਦਾ ਆਦੇਸ਼ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ
ਯੂਕ੍ਰੇਨ ਦਾ ਮੰਨਣਾ ਹੈ ਕਿ ਪੁਤਿਨ ਵਾਰ-ਵਾਰ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਦਿੰਦੇ ਹਨ, ਉਹ ਖੋਖਲੀਆਂ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਸਕੀ ਨੇ ਰੂਸ ਦੀਆਂ ਪ੍ਰਮਾਣੂ ਧਮਕੀਆਂ ਤੋਂ ਪੱਛਮੀ ਦੇਸ਼ਾਂ ਦੇ ਡਰ ਨੂੰ ਆਪਣੇ ਦੇਸ਼ ਦੇ ਯੁੱਧ ਯਤਨਾਂ ਵਿਚ ਸਭ ਤੋਂ ਵੱਡੀ ਰੁਕਾਵਟ ਦੱਸਿਆ ਹੈ। ਉਨ੍ਹਾਂ ਜਨਵਰੀ 2024 ਵਿਚ ਟਿੱਪਣੀ ਕੀਤੀ ਸੀ ਕਿ ਰੂਸੀ ਪ੍ਰਮਾਣੂ ਹਮਲੇ ਦੀ ਧਮਕੀ ਦੇ ਡਰ ਨਾਲੋਂ ਜ਼ਿਆਦਾ ਸਾਡੇ ਗੱਠਜੋੜ ਨੂੰ ਕਿਸੇ ਹੋਰ ਚੀਜ਼ ਨੇ ਨੁਕਸਾਨ ਨਹੀਂ ਪਹੁੰਚਾਇਆ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੁਤਿਨ ਦੀ ਪ੍ਰਮਾਣੂ ਧਮਕੀ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਦੀ ਮਦਦ ਕਰਨ ਤੋਂ ਰੋਕਣ ਲਈ ਕਾਫੀ ਹੈ, ਤਾਂ ਪੁਤਿਨ ਲਾਜ਼ਮੀ ਤੌਰ ’ਤੇ ਦੂਜੇ ਦੇਸ਼ਾਂ ਦੇ ਖਿਲਾਫ ਵੀ ਇਹੀ ਰਣਨੀਤੀ ਅਪਣਾਉਣਗੇ। ਵੈਸੇ ਵੀ, ਪੁਤਿਨ ਇਤਿਹਾਸਕ ਤੌਰ ’ਤੇ ਮੂਲ ਰੂਸੀ ਜ਼ਮੀਨਾਂ ਨੂੰ ਵਾਪਸ ਲੈਣ ਦੀ ਗੱਲ ਕਹਿ ਚੁੱਕੇ ਹਨ। ਇਸ ਤੋਂ ਇਲਾਵਾ ਉਸਦੇ ਮਿੱਤਰ ਦੇਸ਼ ਚੀਨ ਅਤੇ ਉੱਤਰੀ ਕੋਰੀਆ ਵੀ ਉਸਦੇ ਦਰਸਾਏ ਮਾਰਗ ’ਤੇ ਚੱਲ ਸਕਦੇ ਹਨ। ਇਸ ਨਾਲ ਖਤਰਨਾਕ ਹਥਿਆਰਾਂ ਦੀ ਦੌੜ ਵਧਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਰਿਹਾਨਾ ਨੇ ਵਸੂਲੇ ਕਰੋੜਾਂ ਰੁਪਏ, ਭਾਰਤ 'ਚ ਹੋ ਸਕਦੈ ਸੈਂਕੜੇ ਵਿਆਹ
ਮਾਹਿਰਾਂ ਦਾ ਕਹਿਣਾ ਹੈ ਕਿ ਯੂਕ੍ਰੇਨ ਨੂੰ ਲੈ ਕੇ ਰੂਸ ਦੇ ਪ੍ਰਮਾਣੂ ਬਲੈਕਮੇਲ ਦੀ ਸਫਲ ਵਰਤੋਂ ਪ੍ਰਮਾਣੂ ਹਥਿਆਰਾਂ ਪ੍ਰਤੀ ਰਵੱਈਏ ਨੂੰ ਬਦਲ ਦੇਵੇਗੀ ਅਤੇ ਦਹਾਕਿਆਂ ਤੋਂ ਪ੍ਰਮਾਣੂ ਗੈਰ-ਪ੍ਰਸਾਰ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰ ਦੇਵੇਗੀ। ਪ੍ਰਮਾਣੂ ਹਥਿਆਰ ਕਿਸੇ ਵੀ ਦੇਸ਼ ਲਈ ਜ਼ਰੂਰੀ ਸਾਧਨ ਬਣ ਜਾਣਗੇ ਜੋ ਆਪਣੇ ਗੁਆਂਢੀਆਂ ਵਲੋਂ ਧਮਕਾਏ ਜਾਣ ਤੋਂ ਬਚਣਾ ਚਾਹੁੰਦਾ ਹੈ। ਪ੍ਰਮਾਣੂ ਜੰਗ ਦੀ ਸੰਭਾਵਨਾ ਨਾਟਕੀ ਢੰਗ ਨਾਲ ਵਧ ਜਾਏਗੀ, ਨਾਲ ਹੀ ਕੁਝ ਪ੍ਰਮਾਣੂ ਹਥਿਆਰਾਂ ਦੇ ‘ਗੈਰ-ਰਾਜ ਤੱਤਾਂ’ ਦੇ ਹੱਥਾਂ ਵਿਚ ਪੈਣ ਦੀ ਸੰਭਾਵਨਾ ਵੀ ਵਧ ਜਾਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।
ਟੈਟੂ ਬਣਵਾਉਣ ਦੇ ਸ਼ੌਕੀਨਾਂ ਲਈ ਖ਼ਬਰ, ਸਿਆਹੀ ਨੂੰ ਲੈ ਕੇ ਨਵੇਂ ਅਧਿਐਨ 'ਚ ਕੀਤਾ ਗਿਆ ਇਹ ਦਾਅਵਾ
NEXT STORY