ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੀ ਮੁਸਲਿਮ ਕੌਂਸਲ (ਐਮ.ਸੀ.ਬੀ.) ਨੇ ਜ਼ਾਰਾ ਮੁਹੰਮਦ ਦੇ ਰੂਪ ਵਿੱਚ ਆਪਣੀ ਪਹਿਲੀ ਬੀਬੀ ਨੇਤਾ ਦੀ ਚੋਣ ਕੀਤੀ ਹੈ। ਬ੍ਰਿਟੇਨ ਦੇ ਸਭ ਤੋਂ ਵੱਡੇ ਮੁਸਲਿਮ ਸੰਗਠਨ ਦੀ ਵੋਟਿੰਗ ਪ੍ਰਕਿਰਿਆ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਤੋਂ ਬਾਅਦ ਸੈਕਟਰੀ ਜਨਰਲ ਵਜੋਂ ਨਿਯੁਕਤ ਹੋਣ ਮੌਕੇ ਬੋਲਦਿਆਂ ਜ਼ਾਰਾ ਮੁਹੰਮਦ ਨੇ ਇਸ ਨੂੰ ਇੱਕ ਮਾਣ ਵਾਲੀ ਗੱਲ ਕਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਵਸੇ ਭਾਰਤੀ ਡਾਕਟਰਾਂ ਨੇ ਮਾਪਿਆਂ ਨੂੰ ਸੱਦਣ ਲਈ ਇਮੀਗ੍ਰੇਸ਼ਨ ਨਿਯਮਾਂ 'ਚ ਸੋਧ ਲਈ ਚਲਾਈ ਮੁਹਿੰਮ
ਜ਼ਾਰਾ ਮੁਹੰਮਦ ਨੇ ਇਹ ਅਹੁਦਾ ਐਮ.ਸੀ.ਬੀ. ਦੇ ਮੁਖੀ ਵਜੋਂ ਚਾਰ ਸਾਲ ਪੂਰੇ ਕਰਨ ਵਾਲੇ ਹਾਰੂਨ ਖਾਨ ਨੂੰ ਹਰਾ ਕੇ ਪ੍ਰਾਪਤ ਕੀਤਾ ਹੈ। ਆਪਣੀ ਇਸ ਜਿੱਤ ਨਾਲ ਗਲਾਸਗੋ ਦੀ 29 ਸਾਲਾ ਲੜਕੀ ਨੂੰ ਬੀਬੀਆਂ ਅਤੇ ਨੌਜਵਾਨਾਂ ਦੀ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਪ੍ਰੇਰਿਤ ਹੋਣ ਦੀ ਉਮੀਦ ਹੈ। ਜ਼ਾਰਾ ਦੀ ਇਸ ਪ੍ਰਾਪਤੀ ਲਈ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਟਵੀਟ ਕਰਦਿਆਂ ਜ਼ਾਰਾ ਮੁਹੰਮਦ ਦੀ ਸਫਲਤਾ ਦੀ ਕਾਮਨਾ ਕੀਤੀ ਹੈ। ਮਨੁੱਖੀ ਅਧਿਕਾਰਾਂ ਦੇ ਕਾਨੂੰਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਜ਼ਾਰਾ ਇਸ ਤੋਂ ਪਹਿਲਾਂ ਐਮ.ਸੀ.ਬੀ. ਲਈ ਸਹਾਇਕ ਸਕੱਤਰ ਜਨਰਲ ਵਜੋਂ ਸੇਵਾ ਨਿਭਾ ਰਹੀ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।
ਮਿਆਂਮਾਰ 'ਚ ਐਮਰਜੈਂਸੀ ਲਗਾਏ ਜਾਣ ਦੀ ਰੋਹਿੰਗਿਆ ਭਾਈਚਾਰੇ ਨੇ ਕੀਤੀ ਨਿੰਦਾ
NEXT STORY