ਲੰਡਨ (ਬਿਊਰੋ): ਬ੍ਰਿਟੇਨ ਵਿਚ ਰਹਿ ਰਹੇ ਭਾਰਤੀ ਮੂਲ ਦੇ ਡਾਕਟਰਾਂ ਨੇ ਇਮੀਗ੍ਰੇਸ਼ਨ ਸੰਬੰਧੀ ਨਿਯਮਾਂ ਵਿਚ ਸੋਧ ਕਰਨ ਲਈ ਮੁਹਿੰਮ ਚਲਾਈ ਹੈ। ਭਾਰਤੀ ਅਤੇ ਹੋਰ ਵਿਦੇਸ਼ੀ ਸਿਖਿਅਤਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਡੀਕਲ ਸੰਗਠਨ ਡਾਕਟਰ ਉਹਨਾਂ ਬਾਲਗ ਨਿਰਭਰ ਰਿਸ਼ਤੇਦਾਰ ਨਿਯਮਾਂ (adult dependant relative rules) ਨੂੰ ਬਦਲਣ ਲਈ ਮੁਹਿੰਮ ਚਲਾ ਰਹੇ ਹਨ ਜੋ ਬ੍ਰਿਟੇਨ ਵਿਚ ਵਸਣ ਵਾਲੇ ਡਾਕਟਰਾਂ ਲਈ ਉਹਨਾਂ ਦੇ ਮਾਤਾ-ਪਿਤਾ ਦੇ ਨਾਲ ਰਹਿਣ ਦੇ ਅਧਿਕਾਰ ਨੂੰ ਲੱਗਭਗ ਅਸੰਭਵ ਬਣਾ ਦਿੰਦੇ ਹਨ।
ਭਾਰਤੀ ਮੂਲ ਦੇ ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜੀਸ਼ੀਅਨ (BAPIO) ਦੇ ਨਾਲ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਅਤੇ ਵਸੇ ਹੋਏ ਪ੍ਰਵਾਸੀ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਹੋਰ ਬੌਡੀਆਂ ਨੇ ਇਸ ਸੰਬੰਧੀ ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਇਕ ਸੰਯੁਕਤ ਪੱਤਰ ਦਿੱਤਾ ਹੈ, ਜਦੋਂ ਉਹਨਾਂ ਨੂੰ ਇਮੀਗ੍ਰੇਸ਼ਨ ਐਕਟ ਦੇ ਪਾਬੰਦੀਸ਼ੁਦਾ ਨਿਯਮਾਂ ਦੀ ਸਮੀਖਿਆ ਕਰਨ ਲਈ ਬੁਲਾਇਆ ਗਿਆ ਸੀ। ਸਾਬਕਾ ਗ੍ਰਹਿ ਸਕੱਤਰ ਥੈਰੇਸਾ ਮੇਅ ਦੇ ਤਹਿਤ 2012 ਵਿਚ ਨਿਯਮਾਂ ਨੂੰ ਬਦਲ ਦਿੱਤਾ ਗਿਆ ਸੀ ਤਾਂ ਜੋ ਵਿਦੇਸ਼ਾਂ ਵਿਚ ਸਿਖਿਅਤ ਡਾਕਟਰ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਨਾਲ ਰਹਿਣ ਲਈ ਸਿਰਫ ਉਦੋਂ ਲਿਆ ਸਕਦੇ ਸਨ, ਜੇਕਰ ਉਹ ਸਾਬਤ ਕਰ ਸਕਣ ਕਿ ਉਹਨਾਂ ਨੂੰ ਨਿੱਜੀ ਦੇਖਭਾਲ ਲਈ ਲੰਬੇ ਸਮੇਂ ਤੱਕ ਸੇਵਾ ਦੀ ਲੋੜ ਹੈ ਅਤੇ ਜੋ ਸਿਰਫ ਯੂਕੇ ਵਿਚ ਹੀ ਦਿੱਤੀ ਜਾ ਸਕਦੀ ਹੈ।
ਭਾਰਤੀ ਡਾਕਟਰਾਂ ਨੇ ਸ਼ਿਕਾਇਤ ਕੀਤੀ ਕਿ ਅਰਜ਼ੀ ਦੀ ਪ੍ਰਕਿਰਿਆ ਇਕ ਬੋਝ ਹੈ ਅਤੇ ਇਹ ਸਾਬਤ ਕਰਨਾ ਅਸੰਭਵ ਹੈ ਕਿ ਭਾਰਤ ਵਿਚ ਸਮਾਨ ਪੱਧਰ ਦੀ ਦੇਖਭਾਲ ਉਪਲਬਧ ਨਹੀਂ ਹੈ। ਪੱਤਰ ਵਿਚ ਯੁਗਾਂਡਾ ਦੀ ਭਾਰਤੀ ਮੂਲ ਦੀ ਪਟੇਲ ਨੂੰ ਅਪੀਲ ਕੀਤੀ ਗਈ ਕਿ ਉਹ ਬਜ਼ੁਰਗ ਮਾਤਾ-ਪਿਤਾ ਨੂੰ ਰਹਿਣ ਦੇਣ ਲਈ ਨਿਯਮਾਂ ਨੂੰ ਹੋਰ ਜ਼ਿਆਦਾ ਲਚੀਲਾ ਬਣਾਉਣ ਦੀ ਇਜਾਜ਼ਤ ਦੇਣ ਕਿਉਂਕਿ ਅਜਿਹਾ ਉਹ ਆਸਟ੍ਰੇਲੀਆ ਅਤੇ ਕੈਨੇਡਾ ਜਿਹੇ ਹੋਰ ਦੇਸ਼ਾਂ ਵਿਚ ਕਰ ਸਕਦੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਡਾਕਟਰਾਂ ਨੂੰ ਫਰੰਟ ਲਾਈਨ 'ਤੇ ਕੰਮ ਕਰਨ ਦਾ ਭਰੋਸਾ ਮਿਲੇਗਾ। ਇਸ ਤਰ੍ਹਾਂ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਨਿੱਜੀ ਦੇਖਭਾਲ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਏ ਐੱਨ.ਐੱਚ.ਐੱਸ. ਲਈ ਕੰਮ ਕਰਦੇ ਰਹਿਣਗੇ।
ਪੜ੍ਹੋ ਇਹ ਅਹਿਮ ਖਬਰ- 'ਗਲੋਬਲ ਇੰਡੀਅਨ ਡਾਇਸਪੋਰਾ' ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਅਪੀਲ
ਜਾਣਕਾਰੀ ਮੁਤਾਬਕ, ਨਿਯਮਾਂ ਵਿਚ ਤਬਦੀਲੀ ਤੋਂ ਪਹਿਲਾਂ ਬਾਲਗ 'ਤੇ ਨਿਰਭਰ ਮਾਪਿਆਂ ਨੂੰ ਬ੍ਰਿਟੇਨ ਲਿਆਉਣ ਲਈ ਇਕ ਸਾਲ ਵਿਚ 2,325 ਅਰਜ਼ੀਆਂ ਦਿੱਤੀਆਂ ਗਈਆਂ ਸਨ। ਇਹ 2016 ਵਿਚ ਸਿਰਫ 162 ਅਰਜ਼ੀਆਂ 'ਤੇ ਆ ਗਿਆ, ਜਿਹਨਾਂ ਵਿਚੋਂ ਜ਼ਿਆਦਾਤਰ ਅਸਫਲ ਰਹੀਆਂ। ਭਾਰਤ ਵਿਚ ਪੈਦਾ ਹੋਏ ਡਾਕਟਰ ਕਮਲ ਸਿੱਧੂ, ਜੋ ਡਰਹਮ ਵਿਚ ਇਕ ਫੈਮਿਲੀ ਡਾਕਟਰ ਹਨ, ਉਹ ਪੰਜਾਬ ਦੇ ਲੁਧਿਆਣਾ ਤੋਂ ਹਨ। ਉਹਨਾਂ ਨੇ ਦਯਾਨੰਦ ਮੈਡੀਕਲ ਕਾਲਜ ਤੋਂ ਟਰੇਨਿੰਗ ਲਈ ਅਤੇ 2003 ਤੋਂ ਯੂਕੇ ਵਿਚ ਹਨ। ਯੂਕੇ ਵਿਚ ਉਹਨਾਂ ਦਾ ਪਰਿਵਾਰ ਹੈ ਅਤੇ ਹੁਣ ਉਹ ਇਕ ਬ੍ਰਿਟਿਸ਼ ਨਾਗਰਿਕ ਹਨ ਪਰ ਆਪਣੇ ਮਾਤਾ-ਪਿਤਾ ਨੂੰ ਯੂਕੇ ਲਿਆਉਣ ਵਿਚ ਅਸਫਲ ਰਹੇ ਹਨ, ਜੋ ਲੁਧਿਆਣਾ ਵਿਖੇ ਜਗਰਾਓਂ ਵਿਚ ਰਹਿੰਦੇ ਹਨ।
ਉਹਨਾਂ ਮੁਤਾਬਕ,''ਅਸੀਂ ਇਕ ਅਧੂਰੇ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਦੇ ਹਾਂ। ਸਾਡੇ ਮਾਤਾ-ਪਿਤਾ ਨੇ ਆਪਣਾ ਸਾਰਾ ਜੀਵਨ ਸਾਡੇ ਲਈ ਕੰਮ ਕੀਤਾ ਅਤੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਦੇ ਇਸ ਪੜਾਅ ਵਿਚ ਅਸੀਂ ਉਹਨਾਂ ਦੇ ਨਾਲ ਰਹੀਏ ਅਤੇ ਉਹਨਾਂ ਦੀ ਦੇਖਭਾਲ ਕਰੀਏ।'' ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਸਬੂਤ ਮੰਗਦੀ ਹੈ ਕਿ ਤੁਸੀਂ ਭਾਰਤ ਵਿਚ ਉਹਨਾਂ ਦੀ ਦੇਖਭਾਲ ਕਿਸ ਤਰ੍ਹਾਂ ਨਹੀਂ ਕਰ ਸਕਦੇ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਮੰਗਦੀ ਹੈ। ਇਸ ਲਈ ਅਸੀਂ ਉਹਨਾਂ ਨੂੰ ਨਿਯਮਾਂ ਨੂੰ ਹੋਰ ਲਚੀਲਾ ਅਤੇ ਯਥਾਰਦਵਾਦੀ ਬਣਾਉਣ ਦੀ ਅਪੀਲ ਕਰਦੇ ਹਾਂ। ਬ੍ਰਿਟੇਨ ਵਿਚ ਸੈਂਕੜੇ ਭਾਰਤੀ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਬੈਰਿਸਟਰ ਉਸ਼ਾ ਸੂਦ ਨੇ ਕਿਹਾ ਕਿ ਕਈ ਲੋਕਾਂ ਨੂੰ ਭਾਰਤ ਵਿਚ ਐਮਰਜੈਂਸੀ ਸਥਿਤੀ ਵਿਚ ਬਾਹਰ ਜਾਣਾ ਪਿਆ ਸੀ ਕਿਉਂਕਿ ਮਾਤਾ-ਪਿਤਾ ਨੂੰ ਉਹਨਾਂ ਦੀ ਦੇਖਭਾਲ ਦੀ ਲੋੜ ਸੀ।ਇਸ ਦਾ ਯੂਕੇ ਵਿਚ ਐੱਨ.ਐੱਚ.ਐੱਸ. 'ਤੇ ਰੱਦ ਕੀਤੇ ਜਾਣ ਵਾਲੇ ਸੰਚਾਲਨ ਅਤੇ ਕਲੀਨਿਕਾਂ 'ਤੇ ਅਸਰ ਪੈਂਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।
ਅਮਰੀਕੀ ਰੱਖਿਆ ਵਿਭਾਗ ਨੇ ਗੁਆਟਨਾਮੋ ਨਜ਼ਰਬੰਦੀਆਂ ਦੀ ਕੋਰੋਨਾ ਟੀਕਾਕਰਨ ਯੋਜਨਾ ਨੂੰ ਰੋਕਿਆ
NEXT STORY