ਲੰਡਨ (ਬਿਊਰੋ): ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਨੂੰ ਚਲਾਉਣ ਦੇ ਦੋਸ਼ੀ ਕਿਸ਼ਨ ਸਿੰਘ ਨੂੰ ਬ੍ਰਿਟੇਨ ਤੋਂ ਭਾਰਤ ਲਿਆਂਦਾ ਗਿਆ ਹੈ। ਭਾਰਤ ਵਿਚ ਉਹ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਸਪਲਾਈ ਕਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰੇਗਾ। ਬ੍ਰਿਟੇਨ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਨੇ ਸੋਮਵਾਰ ਨੂੰ ਕਿਹਾ ਕਿ ਹਵਾਲਗੀ ਦਾ ਇਹ ਮਾਮਲਾ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਸਹਿਯੋਗ ਨੂੰ ਦਰਸਾਉਂਦਾ ਹੈ। ਇੱਥੇ ਦੱਸ ਦਈਏ ਕਿ ਬ੍ਰਿਟੇਨ ਤੋਂ ਕਿਸੇ ਦੋਸ਼ੀ ਦੀ ਹਵਾਲਗੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਕ੍ਰਿਕਟ ਸੱਟੇਬਾਜ਼ ਸੰਜੀਵ ਚਾਵਲਾ ਦੀ ਪਿਛਲੇ ਸਾਲ ਫਰਵਰੀ ਵਿਚ ਲੰਡਨ ਤੋਂ ਹਵਾਲਗੀ ਕੀਤੀ ਗਈ ਸੀ।
ਲਿਆਂਦਾ ਗਿਆ ਦਿੱਲੀ
ਰਾਜਸਥਾਨੀ ਮੂਲ ਦੇ 38 ਸਾਲਾ ਬ੍ਰਿਟਿਸ਼ ਨਾਗਰਿਕ ਕਿਸ਼ਨ ਸਿੰਘ ਨੂੰ ਮੈਟਰੋਪਾਲੀਟਨ ਪੁਲਸ ਐਕਟ੍ਰਾਡਿਸ਼ਨ ਯੂਨਿਟ ਨੇ ਭਾਰਤ ਦੇ ਅਧਿਕਾਰੀਆਂ ਨੂੰ ਸੌਂਪਿਆ। ਉਸ ਨੂੰ ਹੀਥਰੋ ਹਵਾਈ ਅੱਡੇ ਤੋਂ ਹਵਾਈ ਸੈਨਾ ਦੇ ਇਕ ਜਹਾਜ਼ ਜ਼ਰੀਏ ਨਵੀਂ ਦਿੱਲੀ ਲਿਜਾਇਆ ਗਿਆ।ਉਹ ਐਤਵਾਰ ਸ਼ਾਮ ਨਵੀਂ ਦਿੱਲੀ ਪਹੁੰਚਿਆ। ਬ੍ਰਿਟੇਨ ਦੀਆਂ ਅਦਾਲਤਾਂ ਵਿਚ ਹਵਾਲਗੀ ਮਾਮਲਿਆਂ ਵਿਚ ਭਾਰਤੀ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੀ.ਪੀ.ਐੱਸ. ਨੇ ਕਿਹਾ ਕਿ ਕਿਸ਼ਨ ਸਿੰਘ ਨੂੰ 21 ਮਾਰਚ, 2021 ਨੂੰ ਭਾਰਤ ਨੂੰ ਸੌਂਪਿਆ ਜਾਵੇਗਾ। ਇਹ ਮਾਮਲਾ ਬ੍ਰਿਟਿਸ਼ ਅਤੇ ਭਾਰਤੀ ਅਧਿਕਾਰੀਆਂ ਵਿਚਾਲੇ ਉੱਚ ਪੱਧਰੀ ਸਹਿਯੋਗ ਅਤੇ ਇਹ ਯਕੀਨੀ ਕਰਨ ਦੀ ਸੰਯੁਕਤ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਅਪਰਾਧੀ ਵਿਦੇਸ਼ ਭੱਜ ਕੇ ਨਿਆਂ ਦੇ ਦਾਇਰੇ ਤੋਂ ਬਚ ਨਹੀਂ ਸਕਦੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਹੜ੍ਹ ਦੇ ਨਾਲ ਮੱਕੜੀਆਂ ਦਾ ਕਹਿਰ, ਦਹਿਸ਼ਤ 'ਚ ਲੋਕ (ਵੀਡੀਓ)
ਡਰੱਗ ਕਾਰੋਬਾਰ ਚਲਾਉਣ ਦਾ ਦੋਸ਼
ਕਿਸ਼ਨ ਸਿੰਘ 'ਤੇ ਮੇਫੇਡ੍ਰੋਨ ਅਤੇ ਕੈਟਾਮਾਇਨ ਜਿਹੇ ਨਸ਼ੀਲੇ ਪਦਾਰਥਾਂ ਨੂੰ 2016-17 ਵਿਚ ਭਾਰਤ ਭੇਜਣ ਦਾ ਦੋਸ਼ ਹੈ। ਉਸ ਨੂੰ ਅਗਸਤ 2018 ਵਿਚ ਲੰਡਨ ਵਿਚ ਹਵਾਲਗੀ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਵਿਪਰੀਤ ਹਾਲਾਤ ਅਤੇ ਮਨੁੱਖੀ ਅਧਿਕਾਰ ਆਧਾਰ 'ਤੇ ਆਪਣੀ ਹਵਾਲਗੀ ਦਾ ਵਿਰੋਧ ਕੀਤਾ ਸੀ। ਉਸ ਨੂੰ ਤਿਹਾੜ ਜੇਲ੍ਹ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ। ਜ਼ਿਲ੍ਹਾ ਜੱਜ ਜੌਨ ਜਾਨੀ ਨੇ ਮਈ 2019 ਵਿਚ ਉਸ ਦੀ ਹਵਾਲਗੀ ਦੇ ਸਮਰਥਨ ਵਿਚ ਫ਼ੈਸਲਾ ਸੁਣਾਇਆ।
ਨੋਟ- ਕੀ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ
'ਗੋ ਫੰਡ ਮੀ' ਪੇਜ਼ ਨੇ ਐਟਲਾਂਟਾ ਗੋਲੀਬਾਰੀ ਮ੍ਰਿਤਕਾਂ ਦੇ ਲੜਕਿਆਂ ਲਈ 2 ਮਿਲੀਅਨ ਡਾਲਰ ਤੋਂ ਵਧ ਕੀਤੇ ਇਕੱਠੇ
NEXT STORY