ਲੰਡਨ— ਬ੍ਰਿਟਿਸ਼ ਪੁਲਸ ਨੇ ਦੱਖਣੀ ਇੰਗਲੈਂਡ 'ਚ ਗੋਲੀ ਚੱਲਣ ਦੀ ਆਵਾਜ਼ ਸੁਣੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਇਕ 47 ਸਾਲਾ ਸਿੱਖ ਅਤੇ ਉਸ ਦੇ ਬੇਟੇ ਨੂੰ ਹੱਥਕੜੀਆਂ ਪਹਿਨਾ ਦਿੱਤੀਆਂ। ਹਾਲਾਂਕਿ ਬਾਅਦ ਵਿਚ ਪਤਾ ਲੱਗਾ ਕਿ ਇਹ ਅਸਲ ਵਿਚ ਗੱਡੀ ਦੇ ਟਾਇਰ ਦੇ ਫੱਟਣ ਦੀ ਆਵਾਜ਼ ਸੀ। ਸੁੱਖੀ ਰਿਆਤ ਨਾਂ ਦੇ ਸਿੱਖ ਨੇ ਹਾਟਰਫੋਰਡਸ਼ਾਇਰ ਦੇ ਹਿਚਿਨ 'ਚ ਆਪਣੇ ਘਰ ਦੇ ਵਿਹੜੇ ਵਿਚ ਗੱਡੀ ਪਾਰਕ ਕੀਤੀ ਸੀ। ਇਸ ਦੇ ਕੁਝ ਦੇਰ ਬਾਅਦ ਹੀ 10-12 ਹਥਿਆਰਬੰਦ ਪੁਲਸਕਰਮਚਾਰੀ ਕੁੱਤਿਆਂ ਸਮੇਤ ਉਨ੍ਹਾਂ ਦੇ ਬਗੀਚੇ ਵਿਚ ਦਾਖਲ ਹੋ ਗਏ ਅਤੇ ਉਨ੍ਹਾਂ ਨੂੰ ਹੱਥਕੜੀਆਂ ਪਹਿਨਾ ਦਿੱਤੀਆਂ। 1979 ਤੋਂ ਉੱਥੇ ਰਹਿ ਰਹੇ ਰਿਆਤ ਨੇ ਦੱਸਿਆ ਕਿ ਇਹ ਸਭ ਦੇਖ ਕੇ ਅਸੀਂ ਘਬਰਾ ਗਏ ਅਤੇ ਮੈਨੂੰ ਹੱਥ ਉਪਰ ਕਰਨ ਲਈ ਕਿਹਾ ਗਿਆ। ਉਹ ਮੈਨੂੰ ਮੁੱਖ ਸੜਕ 'ਤੇ ਲੈ ਗਏ ਅਤੇ ਮੇਰੀ ਤਲਾਸ਼ੀ ਲਈ ਅਤੇ ਬਾਅਦ ਵਿਚ ਘਰ ਦੀ ਤਲਾਸ਼ੀ ਵੀ ਲਈ ਗਈ। ਰਿਆਤ ਨੇ ਇਸ ਮਾਮਲੇ ਦੀ ਸੰਬੰਧ 'ਚ ਪੂਰੀ ਗੱਲ ਪੁਲਸ ਨੂੰ ਦੱਸੀ।
ਰਿਆਤ ਦੀ 20 ਸਾਲਾ ਬੇਟੀ ਮਨਮੀਤ ਕੌਰ ਨੇ ਪੁਲਸ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਕਮਰੇ ਵਿਚ ਬੂਟ ਉਤਾਰ ਕੇ ਜਾਣ ਜਿੱਥੇ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਰੱਖੇ ਸਨ ਪਰ ਉਨ੍ਹਾਂ ਨੇ ਉਸ ਦੀ ਗੱਲ ਨੂੰ ਅਣਦੇਖਾ ਕਰ ਦਿੱਤਾ। ਮਨਮੀਤ ਨੇ ਪੁਲਸ ਦੇ ਇਸ ਰਵੱਈਏ ਦੀ ਬਹੁਤ ਆਲੋਚਨਾ ਕੀਤੀ। ਉਹ ਦੱਸਦੀ ਹੈ ਕਿ ਉਹ ਸਭ ਕੁਝ ਬਹੁਤ ਡਰਾਉਣ ਵਾਲਾ ਸੀ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੇ ਰਿਆਤ ਦੀ ਗੱਡੀ ਤੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਇਹ ਛਾਪਾ ਮਾਰਿਆ ਗਿਆ। ਓਧਰ ਹਾਟਰਫੋਰਡਸ਼ਾਇਰ ਦੀ ਮਹਿਲਾ ਪੁਲਸ ਬੁਲਾਰਾ ਨੇ ਕਿਹਾ ਕਿ ਅਧਿਕਾਰੀਆਂ ਦਾ ਫਰਜ਼ ਹੈ ਕਿ ਉਹ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਨ। ਉਨ੍ਹਾਂ ਨੇ ਤਲਾਸ਼ੀ ਦੌਰਾਨ ਕੀਤੀ ਗਈ ਬਦਸਲੂਕੀਆਂ ਲਈ ਮੁਆਫੀ ਮੰਗੀ।
ਕਤਰ ਦੀ ਸਰਕਾਰੀ ਨਿਊਜ਼ ਏਜੰਸੀ ਦੇ 'ਹੈਕਿੰਗ' ਮਾਮਲੇ ਵਿਚ 5 ਲੋਕਾਂ ਦੀ ਗ੍ਰਿਫਤਾਰੀ
NEXT STORY