ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਜੂਨ ਮਹੀਨਾ ਸਿੱਖ ਭਾਈਚਾਰੇ ਲਈ ਰੋਸ ਵਜੋਂ ਮਨਾਇਆ ਜਾਂਦਾ ਹੈ। ਘੱਲੂਘਾਰੇ ਨਾਲ ਜੁੜੀਆਂ ਦੁਖਦ ਯਾਦਾਂ ਨੂੰ ਲੈ ਕੇ ਮਨਾਏ ਜਾ ਰਹੇ ਘੱਲੂਘਾਰਾ ਹਫ਼ਤੇ ਸਬੰਧੀ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ ਮੰਗ ਕੀਤੀ ਗਈ ਗਈ ਹੈ ਕਿ ਜੂਨ 1984, 1947 ਦੀ ਭਾਰਤ-ਪਾਕਿਸਤਾਨ ਵੰਡ, ਅਪ੍ਰੈਲ 1919 'ਚ ਜਲ੍ਹਿਆਂ ਵਾਲਾ ਬਾਗ ਦੀ ਘਟਨਾ, 1914 ਦੀ ਕਾਮਾਗਾਟਾਮਾਰੂ ਘਟਨਾ ਅਤੇ 1849 ਵਿੱਚ ਬ੍ਰਿਟਿਸ਼ ਸ਼ਾਸਕਾਂ ਵੱਲੋਂ ਸਾੜੀਆਂ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਵਰਗੀਆਂ ਘਟਨਾਵਾਂ ਸਬੰਧੀ ਬਰਤਾਨਵੀ ਸਰਕਾਰ ਨੂੰ ਸੰਸਦ 'ਚ ਮੁਆਫ਼ੀ ਮੰਗ ਕੇ ਭੁੱਲਾਂ ਬਖ਼ਸ਼ਾਉਣੀਆਂ ਚਾਹੀਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਤੇਜਿੰਦਰ ਸਿੰਘ ਦਾ ਦੇਹਾਂਤ, ਪੇਂਟਾਗਨ ਨੇ ਪ੍ਰਗਟ ਕੀਤਾ ਸੋਗ (ਵੀਡੀਓ)
ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਬਰਤਾਨਵੀ ਸੈਨਾਵਾਂ ਵਿੱਚ ਸੇਵਾ ਕਰਦਿਆਂ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਜਿਸ ਦੇ ਮਾਣ ਵਜੋਂ ਪੰਜਾਬੀਆਂ ਨੂੰ ਵਿਕਟੋਰੀਆ ਕਰਾਸ ਵਰਗੇ ਵੱਕਾਰੀ ਸਨਮਾਨ ਵੀ ਹਾਸਲ ਹੋਏ ਹਨ। ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬੀ ਬੋਲਣ ਬਾਰੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਸਨਮਾਨ ਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਬਰਤਾਨੀਆ ਦੇ ਸਕੂਲਾਂ ਚ ਗੁਰਮੁਖੀ ਲਿਪੀ ਤੇ ਸ਼ਾਹਮੁਖੀ ਲਿਪੀ ਕਲਾਸਾਂ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ, ਨਾਲ ਹੀ ਉਨ੍ਹਾਂ ਕਿਹਾ ਕਿ ਬਰਤਾਨਵੀ ਸ਼ਾਸਨ ਅਧੀਨ ਪੰਜਾਬੀਆਂ ਉੱਪਰ ਹੋਏ ''ਤੇ ਕੀਤੇ ਇਨ੍ਹਾਂ ਪੰਜ ਵੱਡੇ ਹੱਲਿਆਂ ਦੀ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਵੀ ਬਣਦੀ ਹੈ।
ਨੋਟ- ਉਕਤ ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਤੇਜਿੰਦਰ ਸਿੰਘ ਦਾ ਦੇਹਾਂਤ, ਪੇਂਟਾਗਨ ਨੇ ਪ੍ਰਗਟ ਕੀਤਾ ਸੋਗ (ਵੀਡੀਓ)
NEXT STORY