ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫੋਨ 'ਤੇ ਗੱਲਬਾਤ ਕੀਤੀ ਜਿਸ ਨੂੰ 'ਸਪੱਸ਼ਟ' ਗੱਲਬਾਤ ਦੱਸਿਆ ਜਾ ਰਿਹਾ ਹੈ, ਜੋ ਲਗਭਗ ਇਕ ਘੰਟੇ ਤੱਕ ਚਲੀ। 'ਡਾਊਨਿੰਗ ਸਟ੍ਰੀਟ' ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ, ਜਿਸ 'ਚ ਰੂਸ-ਯੂਕ੍ਰੇਨ ਸੰਘਰਸ਼ ਦੇ ਚੱਲਦੇ ਪੈਦਾ ਹੋਈ ਸਥਿਤੀ ਵੀ ਸ਼ਾਮਲ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਬੋਰਿਸ ਜਾਨਸਨ ਨੇ ਇਸ ਗੱਲਬਾਤ ਦੀ ਵਰਤੋਂ ਸੰਘਰਸ਼ ਲਈ ਸ਼ਾਂਤੀਪੂਰਨ ਹੱਲ ਦੀ ਦਿਸ਼ਾ 'ਚ ਸਰਗਰਮ ਰੂਪ ਨਾਲ ਕੰਮ ਕਰਨ ਲਈ ਸ਼ੀ 'ਤੇ ਦਬਾਅ ਬਣਾਉਣ ਲਈ ਕੀਤਾ ਹੋਵੇਗਾ।
ਇਹ ਵੀ ਪੜ੍ਹੋ : Anil Ambani ਨੇ R-ਇਨਫ੍ਰਾ ਤੇ ਰਿਲਾਇੰਸ ਪਾਵਰ ਦੇ ਡਾਇਰੈਕਟਰ ਅਹੁਦੇ ਤੋਂ ਦਿੱਤਾ ਅਸਤੀਫ਼ਾ
'ਡਾਊਨਿੰਗ ਸਟ੍ਰੀਟ' ਦੇ ਬੁਲਾਰੇ ਨੇ ਗੱਲਬਾਤ ਦੇ ਬਾਰੇ 'ਚ ਕਿਹਾ ਕਿ ਦੋਵਾਂ ਨੇਤਾਵਾਂ ਨੇ ਯੂਕ੍ਰੇਨ ਦੀ ਸਥਿਤੀ ਸਮੇਤ ਆਪਸੀ ਹਿੱਤ ਦੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਹ ਲਗਭਗ ਇਕ ਘੰਟੇ ਤੱਕ ਚੱਲਣ ਵਾਲੀ ਇਕ ਸਪੱਸ਼ਟ ਗੱਲਬਾਤ ਸੀ। ਉਹ ਜਲਦ ਹੀ ਫ਼ਿਰ ਤੋਂ ਗੱਲਬਾਤ ਕਰਨ 'ਤੇ ਸਹਿਮਤ ਹੋਏ। ਦੋਵਾਂ ਨੇਤਾਵਾਂ ਦਰਮਿਆਨ ਇਹ ਗੱਲਬਾਤ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਇਕ ਐਮਰਜੈਂਸੀ ਸ਼ਿਖਰ ਸੰਮੇਲਨ ਤੋਂ ਬਾਅਦ ਹੋਈ।
ਇਹ ਵੀ ਪੜ੍ਹੋ : ਰੂਸ 'ਤੇ ਨਿਰਭਰਤਾ ਘਟਾਉਣ ਲਈ ਅਮਰੀਕਾ ਯੂਰਪ 'ਚ ਗੈਸ ਦੀ ਸਪਲਾਈ ਵਧਾਉਣ ਦੀ ਬਣਾ ਰਿਹਾ ਯੋਜਨਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਰੂਸ 'ਤੇ ਨਿਰਭਰਤਾ ਘਟਾਉਣ ਲਈ ਅਮਰੀਕਾ ਯੂਰਪ 'ਚ ਗੈਸ ਦੀ ਸਪਲਾਈ ਵਧਾਉਣ ਦੀ ਬਣਾ ਰਿਹਾ ਯੋਜਨਾ
NEXT STORY