ਲੰਡਨ - ਬ੍ਰਿਟੇਨ ਦੇ ਰਾਜਕੁਮਾਰ ਐਂਡ੍ਰਿਊ ਨੇ ਆਖਿਆ ਹੈ ਕਿ ਉਸ ਨੂੰ ਵਰਜੀਨੀਆ ਰਾਬਰਟਸ ਨਾਲ ਮੁਲਾਕਾਤ ਯਾਦ ਨਹੀਂ ਹੈ। ਵਰਜੀਨੀਆ ਬਦਨਾਮ ਅਮਰੀਕੀ ਵਿੱਤ ਪ੍ਰਦਾਤਾ ਜੈਫਰੀ ਇਪਸਟੀਨ ਦੀ ਕਥਿਤ ਸ਼ਿਕਾਰ ਹੈ। ਵਰਜੀਨੀਆ ਨੇ ਦਾਅਵਾ ਕੀਤਾ ਸੀ ਕਿ ਰਾਜਕੁਮਾਰ ਨਾਲ ਸਬੰਧ ਬਣਾਉਣ ਲਈ ਉਸ ਨੂੰ ਮਜ਼ਬੂਰ ਕੀਤਾ ਗਿਆ ਸੀ। ਬੀ. ਬੀ. ਸੀ. ਨੂੰ ਦਿੱਤੇ ਇੰਟਰਵਿਊ 'ਚ ਐਂਡ੍ਰਿਊ ਨੇ ਮੰਨਿਆ ਕਿ ਨਾਬਾਲਿਗਾਂ ਨੂੰ ਵੇਸਵਾ ਦੇ ਕੰਮ 'ਚ ਪਾਉਣ ਦੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਇਪਸਟੀਨ ਨਾਲ ਦੋਸਤੀ ਕਾਇਮ ਰੱਖਣਾ ਉਨ੍ਹਾਂ ਦੀ ਵੱਡੀ ਭੁੱਲ ਸੀ।
ਐਮਿਲੀ ਮੈਟਲਿਸ ਨੂੰ ਦਿੱਤੇ ਇੰਟਰਵਿਊ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਜਾਰੀ ਫੁੱਟੇਜ 'ਚ ਐਂਡ੍ਰਿਊ ਆਖਦੇ ਹੋਏ ਸੁਣਵਾਈ ਦੇ ਰਹੇ ਹਨ ਕਿ ਉਸ ਮਹਿਲਾ ਨਾਲ ਮੁਲਾਕਾਤ ਯਾਦ ਨਹੀਂ ਹੈ। 59 ਸਾਲਾ ਐਂਡ੍ਰਿਊ ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਦੇ ਦੂਜੇ ਪੁੱਤਰ ਅਤੇ ਸ਼ਾਹੀ ਗੱਦੀ ਦੇ 8ਵੇਂ ਦਾਅਵੇਦਾਰ ਹਨ। ਕਰੋੜਪਤੀ ਇਪਸਟੀਨ ਨਾਲ ਸਬੰਧ ਨੂੰ ਲੈ ਕੇ ਐਂਡ੍ਰਿਊ ਦੀ ਭਾਰੀ ਨਿੰਦਾ ਹੋਈ ਸੀ ਜਿਸ ਦੀ ਮੌਤ ਇਸ ਸਾਲ ਅਗਸਤ 'ਚ ਅਮਰੀਕੀ ਹਿਰਾਸਤ 'ਚ ਹੋ ਗਈ ਸੀ। ਐਂਡ੍ਰਿਊ ਦੀ ਇਕ ਤਸਵੀਰ ਆਈ ਸੀ, ਜਿਸ 'ਚ ਉਨ੍ਹਾਂ ਬਾਂਹਾਂ 'ਚ 17 ਸਾਲਾ ਵਰਜੀਨੀਆ ਸੀ ਅਤੇ ਉਨ੍ਹਾਂ ਦੇ ਪਿਛੇ ਇਪਸਟੀਨ ਦੀ ਮਹਿਲਾ ਮਿੱਤਰ ਗਿਸਲੈਨ ਮੈਕਸਵੇਲ ਦੇਖੀ ਜਾ ਸਕਦੀ ਸੀ। ਹਾਲਾਂਕਿ ਇਸ ਪ੍ਰਮਾਣਿਕਤਾ ਨੂੰ ਲੈ ਕੇ ਵਿਵਾਦ ਸੀ।
ਸ਼੍ਰੀਲੰਕਾ 'ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਸੰਪੰਨ
NEXT STORY