ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਬੱਸ ਅਤੇ ਕਾਰ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ ਕਾਰ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਬਰੈਂਪਟਨ ਦੇ ਗੇਜ ਪਾਰਕ 'ਚ ਵਾਪਰਿਆ। ਐਮਰਜੈਂਸੀ ਅਧਿਕਾਰੀਆਂ ਨੂੰ ਸ਼ਨੀਵਾਰ ਦੀ ਰਾਤ ਨੂੰ ਗੇਜ ਪਾਰਕ ਸਾਊਥ ਅਤੇ ਲਾਰੈਂਸ ਰੋਡ 'ਤੇ ਦੋ ਵਾਹਨਾਂ ਵਿਚਾਲੇ ਟੱਕਰ ਦੀ ਸੂਚਨਾ ਦਿੱਤੀ ਗਈ। ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ।
![PunjabKesari](http://static.jagbani.com/multimedia/10_24_068544458aa3-ll.jpg)
ਹੈਮਿਲਟਨ ਪੁਲਸ ਨੇ ਕਿਹਾ ਕਿ ਕਾਰ ਲਾਰੈਂਸ ਰੋਡ ਵਲੋਂ ਆ ਰਹੀ ਸੀ, ਜਦੋਂ ਉਲਟ ਦਿਸ਼ਾ ਵਿਚ ਆ ਰਹੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ।
![PunjabKesari](http://static.jagbani.com/multimedia/10_24_282044458aa-ll.jpg)
ਕਾਰ 'ਚ 19 ਸਾਲਾ ਡਰਾਈਵਰ ਸਵਾਰ ਸੀ, ਜੋ ਕਿ ਹੈਮਿਲਟਨ ਦਾ ਰਹਿਣ ਵਾਲਾ ਸੀ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਕਾਰ 'ਚ ਸਵਾਰ 3 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਨੇ ਦੱਸਿਆ ਕਿ ਬੱਸ ਡਰਾਈਵਰ ਅਤੇ ਬੱਸ 'ਚ ਸਵਾਰ ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਪੁਲਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਪੇਨ 'ਚ 4 ਪ੍ਰਵਾਸੀ ਮ੍ਰਿਤਕ ਪਾਏ ਗਏ, ਬਾਕੀ ਲਾਪਤਾ
NEXT STORY