ਇਸਲਾਮਾਬਾਦ (ਬਿਊਰੋ)— ਟਰੰਪ ਅਤੇ ਪਾਕਿਸਤਾਨ ਵਿਚ ਚੱਲ ਰਹੀ ਤਣਾਤਣੀ ਵਿਚਕਾਰ ਚੀਨ ਆਪਣਾ ਕੂਟਨੀਤਕ ਦਾਅ ਖੇਡ ਰਿਹਾ ਹੈ। ਪਾਕਿਸਤਾਨ ਵਿਚ ਵਪਾਰ ਲਈ ਜੋ ਦਰਜਾ ਹੁਣ ਤੱਕ ਅਮਰੀਕੀ ਡਾਲਰ ਨੂੰ ਮਿਲਦਾ ਸੀ, ਹੁਣ ਉਹ ਚੀਨੀ ਮੁਦਰਾ ਨੂੰ ਮਿਲਣ ਵਾਲਾ ਹੈ। ਸੈਂਟਰਲ ਬੈਂਕ ਆਫ ਪਾਕਿਸਤਾਨ ਨੇ ਚੀਨ ਨਾਲ ਦੋ-ਪੱਖੀ ਵਪਾਰ ਨੂੰ ਵਧਾਵਾ ਦੇਣ ਲਈ ਹੁਣ ਚੀਨੀ ਮੁਦਰਾ ਯੁਆਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਤਲਬ ਆਉਣ ਵਾਲੇ ਸਮੇਂ ਵਿਚ ਹੁਣ ਚੀਨ ਅਤੇ ਪਾਕਿਸਤਾਨ ਵਪਾਰ ਲਈ ਯੂ. ਐੱਸ. ਡਾਲਰ ਦੀ ਜਗ੍ਹਾ ਯੁਆਨ ਦੀ ਵਰਤੋਂ ਕਰਨਗੇ। ਪਾਕਿਸਤਾਨ ਨੇ ਇਹ ਫੈਸਲਾ ਡੋਨਾਲਡ ਟਰੰਪ ਦੇ ਪਾਕਿਸਤਾਨ 'ਤੇ ਭੜਕਾਊ ਟਿੱਪਣੀ ਦੇ ਬਾਅਦ ਲਿਆ ਹੈ।
ਮੰਗਲਵਾਰ ਨੂੰ ਸਟੈਟ ਬੈਂਕ ਆਫ ਪਾਕਿਸਤਾਨ ਨੇ ਪ੍ਰੈੱਸ ਰਿਲੀਜ਼ ਕਰ ਕੇ ਕਿਹਾ ਕਿ ਪਾਕਿਸਤਾਨ ਵਿਚ ਕਾਰੋਬਾਰੀ ਲੈਣ-ਦੇਣ ਵਿਚ ਚੀਨ ਦੀ ਯੁਆਨ ਮੁਦਰਾ ਨੂੰ ਵਿਦੇਸ਼ੀ ਮੁਦਰਾ ਦੇ ਰੂਪ ਵਿਚ ਸਵੀਕਾਰ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਟੈਟ ਬੈਂਕ ਆਫ ਪਾਕਿਸਤਾਨ ਬਹੁਤ ਪਹਿਲਾਂ ਹੀ ਨਿਵੇਸ਼ ਅਤੇ ਵਪਾਰ ਲਈ ਯੁਆਨ ਮੁਦਰਾ ਨੂੰ ਮਨਜ਼ੂਰੀ ਦੇਣ ਦਾ ਮਨ ਬਣਾ ਚੁੱਕਾ ਸੀ । ਪਾਕਿਸਤਾਨ ਨੇ ਅਜਿਹਾ ਕਰ ਕੇ ਨਾ ਸਿਰਫ ਚੀਨ ਦੀ ਮੁਦਰਾ ਨੂੰ ਯੂ. ਐੱਸ. ਮੁਦਰਾ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਬਲਕਿ ਡਾਲਰ 'ਤੇ ਆਪਣੀ ਨਿਰਭਰਤਾ ਨੂੰ ਵੀ ਘੱਟ ਕੀਤਾ ਹੈ।
ਪਾਕਿਸਤਾਨ ਨੇ ਆਪਣੇ ਇਸ ਕਦਮ ਨਾਲ ਚੀਨੀ ਮੁਦਰਾ ਨੂੰ ਨਾ ਸਿਰਫ ਅਮਰੀਕੀ ਡਾਲਰ ਬਲਕਿ ਯੂਰੋ ਅਤੇ ਜਾਪਾਨ ਦੀ ਯੇਨ ਦੀ ਤਰ੍ਹਾਂ ਇੰਟਰਨੈਸ਼ਨਲ ਮੁਦਰਾ ਵਿਚ ਲਿਆ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਪਾਕਿਸਤਾਨ ਅਤੇ ਚੀਨ ਵਿਚਕਾਰ ਵਪਾਰ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ। ਚੀਨ ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਦੇ ਤਹਿਤ ਬੀਜਿੰਗ ਆਪਣਾ ਦਬਦਬਾ ਪਾਕਿਸਤਾਨ ਵਿਚ ਮਜ਼ਬੂਤ ਕਰਨਾ ਚਾਹੁੰਦਾ ਹੈ। ਹੁਣ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਡਾਲਰ ਵਿਚ ਨਹੀਂ ਬਲਕਿ ਯੁਆਨ ਮੁਦਰਾ ਵਿਚ ਹੋਵੇਗਾ।
ਸਾਹ ਲੈਣ 'ਚ ਹੋਈ ਪ੍ਰੇਸ਼ਾਨੀ, ਯਾਤਰੀ ਨੇ ਜਹਾਜ਼ 'ਚੋਂ ਮਾਰੀ ਛਾਲ(ਵੀਡੀਓ)
NEXT STORY