ਲੰਡਨ — ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ ਲੰਡਨ ਨੇ ਚੀਨ ਨਾਲ ਜੁੜੇ ਰਾਜਨੀਤਕ ਰੂਪ ਤੋਂ ਸੰਵੇਦਨਸ਼ੀਲ 300 ਤੋਂ ਜ਼ਿਆਦਾ ਲੇਖ ਆਪਣੇ ਆਨਲਾਈਨ ਪਲੇਟਫਾਰਮ ਤੋਂ ਹੱਟਾ ਦਿੱਤੇ ਹਨ। ਇਸ ਦਾ ਐਲਾਨ ਖੁਦ ਚੀਨ ਨੇ ਕੀਤਾ ਸੀ। ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ ਮੁਤਾਬਕ ਚੀਨ ਦੀ ਅਪੀਲ 'ਤੇ ਅਮਲ ਕਰਦੇ ਹੋਏ ਉਸ ਨੇ 300 ਤੋਂ ਜ਼ਿਆਦਾ ਲੇਖ ਹਟਾਏ ਹਨ।
ਜ਼ਿਕਰਯੋਗ ਹੈ ਕਿ ਚੀਨ 'ਚ ਆਨਲਾਈਨ ਪਾਬੰਦੀਸ਼ੁਦਾ ਕੀਤੇ ਗਏ ਅਧਿਐਨ ਸਮੱਗਰੀਆਂ 'ਚ 1989 'ਤ ਥਏਨ ਅਨਮਨ ਚੌਕ 'ਤੇ ਲੋਕਤੰਤਰ ਸਮਰਥਕਾਂ 'ਤੇ ਕੀਤੀ ਗਈ ਨਫਰਤ ਭਰੀ ਕਾਰਵਾਈ ਅਤੇ 1966 ਤੋਂ 76 ਦੀ ਸੱਭਿਆਚਾਰਕ ਕ੍ਰਾਂਤੀ ਨਾਲ ਜੁੜੇ ਲੇਖ ਵੀ ਸ਼ਾਮਲ ਹਨ। ਇਹ ਲੇਖ 'ਚਾਈਨਾ ਕਵਾਰਟਰਲੀ' ਅਖਬਾਰ 'ਚ ਪ੍ਰਕਾਸ਼ਿਤ ਹੋਏ ਸਨ।
ਇਸ ਕਦਮ ਤੋਂ ਬਾਅਦ ਦੁਨੀਆ ਭਰ 'ਚ ਅਕਾਦਮਿਕ ਜਗਤ ਨਾਲ ਜੁੜੇ ਲੋਕਾਂ ਨੇ ਚੀਨ ਤੋਂ ਇਹ ਸੈਂਸਰਸ਼ਿਪ ਹਟਾਉਣ ਦੀ ਮੰਗ ਕੀਤੀ ਹੈ। ਅਜਿਹਾ ਨਾ ਕਰਨ 'ਤੇ ਬਾਈਕਾਟ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਨਾਲ ਹੀ ਕੈਮਬ੍ਰਿਜ ਯੂਨੀਵਰਸਿਟੀ ਪ੍ਰੈਸ ਤੋਂ ਚੀਨ ਦੀ ਮੰਗ ਖਾਰਜ ਕਰਨ ਦੀ ਅਪੀਲ ਵੀ ਕੀਤੀ ਹੈ। ਚੀਨੀ ਬੁਧਜੀਵੀਆਂ ਨੇ ਵੀ ਯੂਨੀਵਰਸਿਟੀ ਪ੍ਰੈਸ ਦੇ ਇਸ ਕਦਮ 'ਤੇ ਨਿਰਾਸ਼ਾ ਜਤਾਈ ਹੈ।
ਕੈਨੇਡਾ ਦੀ ਯੂਨੀਵਰਸਿਟੀ 'ਚ ਪੜ੍ਹਾਈ ਜਾਵੇਗੀ 'ਵਾਰਿਸ ਸ਼ਾਹ' ਦੀ 'ਹੀਰ' (ਵੀਡੀਓ)
NEXT STORY