ਵੈਨਕੂਵਰ (ਬਿਊਰੋ)— ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਬੀਤੀ ਸ਼ਾਮ ਸੜਕ ਹਾਦਸਾ ਵਾਪਰਿਆ। ਹਾਦਸੇ ਮਗਰੋਂ ਲਿਨ ਵੈਲੀ ਰੋਡ ਅਤੇ ਮਾਊਂਟੇਨ ਹਾਈਵੇਅ ਦੇ ਵਿਚ ਉੱਤਰੀ ਵੈਨਕੂਵਰ ਦਾ ਹਾਈਵੇਅ 1 ਦੋਹੀਂ ਪਾਸੀਂ ਬੰਦ ਕਰ ਦਿੱਤਾ ਗਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸੇ ਵਿਚ 3 ਗੱਡੀਆਂ ਸ਼ਾਮਲ ਸਨ। ਇਹ ਹਾਦਸਾ ਅਜਿਹੀ ਜਗ੍ਹਾ 'ਤੇ ਹੋਇਆ ਜਿੱਥੇ ਨਿਰਮਾਣ ਕੰਮ ਚੱਲ ਰਿਹਾ ਸੀ। ਇਸ ਕਾਰਨ ਉੱਥੇ ਕੋਈ ਡਿਵਾਈਡਰ ਨਹੀਂ ਸੀ।
ਇਸ ਹਾਦਸੇ ਦੀ ਸੂਚਨਾ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚ ਕੇ ਐਮਰਜੈਂਸੀ ਅਧਿਕਾਰੀਆਂ ਨੇ ਬਚਾਅ ਮੁਹਿੰਮ ਚਲਾਈ। ਹਾਲੇ ਤੱਕ ਹਾਦਸਾ ਹੋਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਐਮਰਜੈਂਸੀ ਅਧਿਕਾਰੀਆਂ ਨੇ ਵੀ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ।
ਇਟਲੀ 'ਚ ਸਾਲ 2017 ਦੌਰਾਨ 3,443 ਲੋਕ ਏਡਜ਼ ਦੇ ਸ਼ਿਕਾਰ : ਰਿਪੋਰਟ
NEXT STORY