ਲਾਹੌਰ, (ਇੰਟ.)-ਪਾਕਿਸਤਾਨ ’ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਰਿਕਰੂਟਰ ਹਾਫਿਜ਼ ਜ਼ੁਲਫਿਕਾਰ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਸਾਲ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਅਤੇ ਸੰਯੁਕਤ ਰਾਸ਼ਟਰ ਵਲੋਂ ਐਲਾਨੇ ਅੱਤਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਦਾ ਕਰੀਬੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਹਾਫਿਜ਼ ਜ਼ੁਲਫਿਕਾਰ ਪਾਕਿਸਤਾਨ ’ਚ ਜੈਸ਼-ਏ-ਮੁਹੰਮਦ ਲਈ ਨਵੇਂ ਲੜਾਕਿਆਂ ਦੀ ਭਰਤੀ (ਰਿਕਰੂਟਮੈਂਟ) ਕਰਨ ਦਾ ਕੰਮ ਸੰਭਾਲਦਾ ਸੀ।
ਇਹ ਘਟਨਾ ਪਾਕਿਸਤਾਨ ’ਚ ਭਾਰਤ-ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦੀ ਨੈੱਟਵਰਕਾਂ ਨਾਲ ਜੁੜੇ ਕਮਾਂਡਰਾਂ ਅਤੇ ਗੁਰਗਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਸਿਲਸਿਲੇਵਾਰ ਹਮਲਿਆਂ ਦੀ ਲੜੀ ਦਾ ਹਿੱਸਾ ਮੰਨੀ ਜਾ ਰਹੀ ਹੈ। ਪਾਕਿਸਤਾਨੀ ਸੁਰੱਖਿਆ ਏਜੰਸੀਆਂ ਹਮੇਸ਼ਾ ਦੀ ਤਰ੍ਹਾਂ ਇਸ ਘਟਨਾ ’ਤੇ ਵੀ ਅਧਿਕਾਰਤ ਤੌਰ ’ਚ ਚੁੱਪੀ ਧਾਰੀ ਬੈਠੀਆਂ ਹਨ ਜਾਂ ਇਸ ਨੂੰ ਕਾਨੂੰਨ-ਵਿਵਸਥਾ ਦੀ ਸਮੱਸਿਆ ਦੱਸ ਰਹੀਆਂ ਹਨ। ਸਥਾਨਕ ਪੁਲਸ ਨੇ ਅਣਪਛਾਤੇ ਬੰਦੂਕਧਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ: ਬਲੋਚਿਸਤਾਨ ਵਿੱਚ IED ਧਮਾਕਾ, 3 ਭਰਾਵਾਂ ਦੀ ਮੌਤ
NEXT STORY