ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਪਿਛਲੇ ਮਹੀਨੇ ਲਾਪਤਾ ਹੋਈ ਪੀ. ਐੱਚ. ਡੀ. ਦੀ ਵਿਦਿਆਰਥਣ ਦੀ ਲਾਸ਼ ਨਿਆਗਰਾ ਰੀਜਨ ਤੋਂ ਮਿਲੀ ਹੈ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ 30 ਸਾਲਾ ਜ਼ਾਬੀਆ ਅਫਜ਼ਲ ਤਕਰੀਬਨ ਸਵਾ ਮਹੀਨੇ ਤੋਂ ਲਾਪਤਾ ਸੀ। ਉਹ ਸਾਊਥ ਏਸ਼ੀਅਨ ਮੂਲ ਦੀ ਸੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਾਬੀਆ ਅਫਜ਼ਲ ਦੀ ਲਾਸ਼ ਲੇਕ ਓਨਟਾਰੀਓ ਵਿੱਚੋਂ ਮਿਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੀ ਮੌਤ ਸ਼ੱਕੀ ਨਹੀਂ ਲੱਗ ਰਹੀ। ਯਾਰਕ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਯਾਰਕ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਅਫਜ਼ਲ ਨੂੰ ਆਖਰੀ ਵਾਰੀ 10 ਮਈ ਨੂੰ ਟੋਰਾਂਟੋ ਦੇ ਉੱਤਰ ਵਿੱਚ ਵੇਖਿਆ ਗਿਆ ਸੀ। ਇਸ ਮਗਰੋਂ ਉਸ ਨੂੰ ਲੱਭਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਸਨ। ਅਫਜ਼ਲ ਦੇ ਭਰਾ ਮੁਤਾਬਕ 100 ਤੋਂ ਵੀ ਵੱਧ ਲੋਕ ਅਫਜ਼ਲ ਦੀ ਭਾਲ ਵਿੱਚ ਸ਼ਾਮਲ ਸਨ ਪਰ ਹੁਣ ਸਭ ਦੀਆਂ ਆਸਾਂ ਟੁੱਟ ਗਈਆਂ ਹਨ।

ਲਾਪਤਾ ਹੋਈ ਅਫਜ਼ਲ ਨੂੰ ਲੱਭਣ ਲਈ ਪੂਰੇ ਟੋਰਾਂਟੋ ਵਿੱਚ ਲਗਭਗ 15,000 ਪੋਸਟਰ ਲਗਾਏ ਗਏ ਸਨ। ਅਫਜ਼ਲ ਦੇ ਭਰਾ ਨੇ ਦੱਸਿਆ ਕਿ ਉਹ ਬਹੁਤ ਚੰਗੀ ਕੁੜੀ ਸੀ ਅਤੇ ਉਸ ਨੇ ਕਦੇ ਵੀ ਕਿਸੇ ਦਾ ਵਿਰੋਧ ਨਹੀਂ ਕੀਤਾ ਸੀ। ਨਿਆਗਰਾ ਰੀਜਨਲ ਪੁਲਸ ਦੇ ਬੁਲਾਰੇ ਕਾਂਸਟੇਬਲ ਫਿਲੀਪ ਗੈਵੀਨ ਨੇ ਕਿਹਾ,''ਇਕ ਲਾਸ਼ ਵੈੱਲਲੈਂਡ ਕੈਨੇਲ ਤੋਂ 22 ਕਿਲੋਮੀਟਰ ਦੂਰ ਲੇਕ ਓਂਟਾਰੀਓ 'ਚੋਂ ਮਿਲੀ ਸੀ, ਜਦ ਇਸ ਦਾ ਪੋਸਟ ਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਅਫਜ਼ਲ ਦੀ ਲਾਸ਼ ਹੈ।
ਅਫਜ਼ਲ ਦੀ ਮੌਤ ਦੀ ਖਬਰ ਮਿਲਦਿਆਂ ਹੀ ਉਸ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਉਦਾਸ ਹਨ, ਉਨ੍ਹਾਂ ਦੀਆਂ ਉਮੀਦਾਂ ਟੁੱਟ ਗਈਆਂ ਹਨ। ਉਸ ਦੇ ਕਈ ਰਿਸ਼ਤੇਦਾਰ ਅਤੇ ਦੋਸਤ ਫੇਸਬੁੱਕ ਅਤੇ ਟਵਿੱਟਰ 'ਤੇ ਅਫਜ਼ਲ ਦੇ ਨਾਂ ਭਾਵੁਕ ਸੰਦੇਸ਼ ਲਿਖ ਰਹੇ ਹਨ।
ਯੂ.ਐੱਸ. 'ਚ ਮਿਲਿਆ ਇਕ ਅਜਿਹਾ ਪੌਦਾ, ਜਿਸ ਨੂੰ ਛੂਹਣ ਨਾਲ ਹੋ ਸਕਦੇ ਹੋ ਅੰਨ੍ਹੇ
NEXT STORY