ਵਰਜੀਨੀਆ— ਅਮਰੀਕਾ ਦੇ ਵਰਜੀਨੀਆ ਵਿਚ ਇਕ ਅਜਿਹੇ ਪੌਦੇ ਦਾ ਪਤਾ ਲੱਗਾ ਹੈ, ਜਿਸ ਦੇ ਸਰੀਰ ਨਾਲ ਛੋਹ ਜਾਣ ਨਾਲ ਛਾਲੇ ਪੈ ਜਾਂਦੇ ਹਨ ਅਤੇ ਸੜਨ ਪੈਣ ਦੇ ਨਾਲ-ਨਾਲ ਆਦਮੀ ਅੰਨ੍ਹਾ ਵੀ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇਹ ਇਕ ਜੰਗਲੀ ਪੌਦਾ ਹੈ ਅਤੇ ਵਰਜੀਨੀਆ ਵਿਚ ਪਹਿਲੀ ਵਾਰ ਇਸ ਪਛਾਣ ਹੋਈ ਹੈ। ਹੁਣ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਪੌਦਾ ਹੋਰ ਵੀ ਕਈ ਰਾਜਾਂ ਵਿਚ ਪਾਇਆ ਜਾ ਸਕਦਾ ਹੈ। ਇਹ ਪੌਦਾ ਕੈਰਟ ਭਾਵ ਗਾਜਰ ਦੀ ਪ੍ਰਜਾਤੀ ਦਾ ਹੈ। ਇਸ ਪੌਦੇ ਦੀ ਲੰਬਾਈ 14 ਫੁੱਟ ਤੱਕ ਅਤੇ ਇਸ ਦੀਆਂ ਪੱਤੀਆਂ 2 ਤੋਂ 5 ਫੁੱਟ ਤੱਕ ਲੰਬੀਆਂ ਹੋ ਸਕਦੀਆਂ ਹਨ।
ਵਰਜੀਨੀਆ ਦੇ ਖੇਤੀਬਾੜੀ ਅਤੇ ਖਪਤਕਾਰ ਸੇਵਾ ਵਿਭਾਗ ਦੇ ਪ੍ਰੋਗਰਾਮ ਮੈਨੇਜਰ ਦੇਬਰਾ ਮਾਰਟਿਨ ਨੇ ਕਿਹਾ ਕਿ ਅਜੇ ਇਸ ਗੱਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਕੀ-ਕੀ ਕੀਤਾ ਜਾਏ। ਪੌਦੇ ਦਾ ਨਾਂ 'ਹੋਗਵੀਡ' ਦੱਸਿਆ ਜਾ ਰਿਹਾ ਹੈ। ਇਹ ਪੌਦਾ 'ਕਾਉ ਪਾਰਸਨਿਪ' ਪੌਦੇ ਵਾਂਗ ਦਿਸਦਾ ਹੈ ਜੋ ਕਿ ਵਰਜੀਨੀਆ ਵਿਚ ਪਾਇਆ ਜਾਣ ਵਾਲਾ ਸਥਾਨਕ ਪੌਦਾ ਹੈ। 'ਹੋਗਵੀਡ' ਵਰਜੀਨੀਆ ਵਿਚ ਪਾਇਆ ਜਾਣ ਵਾਲਾ ਪਹਿਲੇ ਪੱਧਰ ਦਾ ਨੁਕਸਾਨਦਾਇਕ ਪੌਦਾ ਹੈ।
ਲੰਡਨ 'ਚ ਇਸ ਭਾਰਤੀ 'ਤੇ ਲੱਗੇ ਯੌਣ ਸੋਸ਼ਣ ਦੇ ਦੋਸ਼
NEXT STORY