ਸਰੀ(ਏਜੰਸੀ)— ਕੈਨੇਡਾ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਗੈਰੀ ਸ਼ਰਮਾ ਨਾਂ ਦੇ ਭਾਰਤੀ ਵਿਅਕਤੀ ਨੇ ਇਕ ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਹੈ। ਗੈਰੀ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਫਿਰ ਉਹ ਆਪਣੇ ਪਰਿਵਾਰ ਨਾਲ ਛੁੱਟੀਆਂ ਬਤੀਤ ਕਰਨ ਲਈ ਚਲਾ ਗਿਆ। ਘਰ ਵਾਪਸ ਆ ਕੇ ਜਦ ਉਸ ਨੇ ਆਪਣੀ ਈ-ਮੇਲ 'ਤੇ ਲਾਟਰੀ ਜਿੱਤਣ ਦਾ ਮੈਸਜ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਇਕ ਮਿਲੀਅਨ ਡਾਲਰਾਂ ਦਾ ਮਾਲਕ ਬਣ ਗਿਆ ਹਾਂ।
ਗੈਰੀ ਨੇ ਦੱਸਿਆ ਕਿ ਕਈ ਵਾਰ ਮੈਸਜ ਚੈੱਕ ਕਰਨ ਮਗਰੋਂ ਉਸ ਨੇ ਆਪਣੀ ਪਤਨੀ ਨੂੰ ਇਸ ਬਾਰੇ ਦੱਸਿਆ ਅਤੇ ਉਸ ਨੂੰ ਵੀ ਯਕੀਨ ਨਾ ਹੋਇਆ। ਕਾਫੀ ਦੇਰ ਤਕ ਚੈੱਕ ਬਾਅਦ ਉਨ੍ਹਾਂ ਨੂੰ ਯਕੀਨ ਹੋਇਆ ਕਿ ਕਿਸਮਤ ਉਨ੍ਹਾਂ 'ਤੇ ਮਿਹਰਬਾਨ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਨਹੀਂ ਸੀ ਕਿ ਮੇਰੇ ਵਰਗਾ ਕੋਈ ਸਾਧਾਰਣ ਵਿਅਕਤੀ ਲਾਟਰੀ ਜਿੱਤ ਸਕਦਾ ਹੈ। ਗੈਰੀ ਨੇ ਆਪਣੇ ਦੋਸਤਾਂ ਨਾਲ ਇਹ ਖੁਸ਼ੀ ਸਾਂਝੀ ਕੀਤੀ। ਉਸ ਨੇ ਦੱਸਿਆ ਕਿ ਉਹ ਇਸ ਜੇਤੂ ਰਾਸ਼ੀ ਦਾ ਕੁਝ ਹਿੱਸਾ ਲੋਕਲ ਭਾਈਚਾਰੇ ਦੀ ਮਦਦ ਅਤੇ ਜਾਨਵਰਾਂ ਲਈ ਸ਼ੈਲਟਰ ਬਣਾਉਣ 'ਚ ਖਰਚ ਕਰੇਗਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ ਚੀਨ ਦਾ ਦੌਰਾ
NEXT STORY