ਓਟਾਵਾ (ਏਜੰਸੀ)— ਭਾਰਤ-ਕੈਨੇਡਾ ਦੇ ਬਹੁ ਚਰਚਿਤ 19 ਸਾਲ ਪੁਰਾਣੇ 'ਜੱਸੀ ਕਤਲ ਕਾਂਡ' ਵਿਚ ਅੱਜ ਭਾਵ ਸ਼ੁੱਕਰਵਾਰ ਨੂੰ ਮਹੱਵਤਪੂਰਣ ਸੁਣਵਾਈ ਹੋਵੇਗੀ। ਕੈਨੇਡਾ ਦੀ ਅਦਾਲਤ ਨੇ ਮੰਗਲਵਾਰ ਨੂੰ ਆਨਰ ਕਿਲਿੰਗ ਮਾਮਲੇ ਵਿਚ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ। ਦੋਹਾਂ ਮੁਲਜ਼ਮਾਂ ਨੂੰ ਅੱਜ ਮਲੇਰਕੋਟਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜੱਸੀ ਦਾ ਪਤੀ ਮਿੱਠੂ ਬੀਤੇ 19 ਸਾਲਾਂ ਤੋਂ ਇਸ ਮਾਮਲੇ ਵਿਚ ਫੈਸਲਾ ਆਉਣ ਦੇ ਇੰਤਜ਼ਾਰ ਵਿਚ ਹੈ।
ਇੱਥੇ ਦੱਸ ਦਈਏ ਕਿ ਜਸਵਿੰਦਰ ਕੌਰ ਜੱਸੀ ਕੈਨੇਡਾ ਦੀ ਰਹਿਣ ਵਾਲੀ ਸੀ। ਉਸ ਨੇ ਆਪਣੇ ਪਰਿਵਾਰ ਦੀ ਇੱਛਾ ਵਿਰੁੱਧ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਜੱਸੀ ਦਾ ਪਤੀ ਸੁੱਖਵਿੰਦਰ ਸਿੱਧੂ ਮਿੱਠੂ ਇਕ ਗਰੀਬ ਰਿਕਸ਼ਾ ਡਰਾਈਵਰ ਸੀ। ਜੱਸੀ ਦੀ ਮਾਂ ਅਤੇ ਮਾਮੇ ਨੇ ਮਿਲ ਕੇ ਸਾਜਸ਼ ਰਚੀ ਅਤੇ ਦੋਹਾਂ 'ਤੇ ਹਮਲਾ ਕਰਾ ਦਿੱਤਾ। ਸਾਲ 2000 ਵਿਚ ਜਦੋਂ ਜੱਸੀ ਆਪਣੇ ਪਤੀ ਨਾਲ ਭਾਰਤ ਦੌਰੇ 'ਤੇ ਆਈ ਸੀ ਉਦੋਂ ਹਥਿਆਰਬੰਦ ਸਮੂਹ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਮਿੱਠੂ ਦੀ ਜਾਨ ਬਚ ਗਈ ਪਰ ਜੱਸੀ ਦਾ ਕਤਲ ਕਰ ਦਿੱਤਾ ਗਿਆ। ਉਦੋਂ ਤੋਂ ਮਿੱਠੂ ਦੀ ਜ਼ਿੰਦਗੀ ਦਾ ਇਕ ਹੀ ਉਦੇਸ਼ ਹੈ ਕਿ ਆਪਣੀ ਪਤਨੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ। ਇਸ ਮਾਮਲੇ ਵਿਚ ਦੋਵੇਂ ਮੁਲਜ਼ਮ ਪਹਿਲਾਂ ਕੈਨੇਡਾ ਦੀ ਜੇਲ ਵਿਚ ਸਜ਼ਾ ਕੱਟ ਰਹੇ ਸਨ। ਹੁਣ ਭਾਰਤ ਵਿਚ ਇਸ ਮਾਮਲੇ ਦੀ ਸੁਣਵਾਈ ਮਗਰੋਂ ਦੋਹਾਂ ਨੂੰ ਸਜ਼ਾ ਸੁਣਾਈ ਜਾਵੇਗੀ।
ਪਾਕਿ : ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰ ਕੀਤਾ ਮੁਸਲਿਮ ਸ਼ਖਸ ਨਾਲ ਵਿਆਹ
NEXT STORY