ਵਾਸ਼ਿੰਗਟਨ/ਓਟਾਵਾ— ਅਮਰੀਕਾ ਵਲੋਂ ਨਸ਼ਿਆਂ ਖਿਲਾਫ ਛੇੜੀ ਲੜਾਈ 'ਤੇ ਕੈਨੇਡਾ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਤੇ ਇਸ ਸਬੰਧੀ ਅਮਰੀਕਾ ਵਲੋਂ ਜਾਰੀ ਕੀਤੇ ਐਲਾਨ 'ਤੇ ਕੈਨੇਡਾ ਨੇ ਦਸਤਖਤ ਕਰ ਦਿੱਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ 'ਚ ਯੂਨਾਈਟਡ ਨੇਸ਼ਨਜ਼ ਅਸੈਂਬਲੀ ਦੌਰਾਨ ਇਹ ਐਲਾਨ ਕੀਤੇ ਸਨ ਤੇ ਇਨ੍ਹਾਂ ਨੂੰ ਵਾਈਟ ਹਾਊਸ ਵਲੋਂ ਜਾਰੀ ਕੀਤਾ ਗਿਆ ਸੀ, ਜਿਨ੍ਹਾਂ 'ਤੇ ਟਰੂਡੋ ਨੇ ਦਸਤਖਤ ਕੀਤੇ ਹਨ।
ਹਾਲਾਂਕਿ ਇਨ੍ਹਾਂ 'ਤੇ ਦਸਤਖਤ ਕੀਤੇ ਜਾਣ ਦਾ ਫੈਸਲਾ ਕੁਝ ਸਮਾਂ ਪਹਿਲਾਂ ਓਟਾਵਾ ਵਲੋਂ ਕੀਤੇ ਉਸ ਵਿਰੋਧ ਦੇ ਉਲਟ ਹੈ, ਜਿਸ 'ਚ ਓਟਾਵਾ ਨੇ ਇਹ ਦੋਸ਼ ਲਾਇਆ ਸੀ ਕਿ ਨਸ਼ਿਆਂ ਦੇ ਮਾਮਲੇ 'ਤੇ ਵਾਸ਼ਿੰਗਟਨ ਦਾ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਦੋਗਲਾ ਸਟੈਂਡ ਹੈ। ਦੂਜੇ ਪਾਸੇ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਕੁਝ ਦਿਨਾਂ ਬਾਅਦ ਕੈਨੇਡਾ 'ਤੇ ਮਾਰੀਜੁਆਨਾ ਨੂੰ ਕਾਨੂੰਨੀ ਤੌਰ 'ਤੇ ਮਨਜ਼ੂਰੀ ਮਿਲਣ ਵਾਲੀ ਹੈ। ਉੱਧਰ ਨਿਊਜ਼ੀਲੈਂਡ ਦੀ ਸਾਬਕਾ ਮੁੱਖ ਮੰਤਰੀ ਹੇਲਨ ਕਲਾਰਕ ਨੇ ਕਿਹਾ ਕਿ ਉਹ ਸੋਚਦੀ ਹੈ ਕਿ 'ਵਾਰ ਆਨ ਡਰੱਗ' ਫੇਲ ਹੋ ਚੁੱਕੀ ਹੈ, ਜਿਸ 'ਤੇ ਕੈਨੇਡਾ ਤੇ ਮੈਕਸੀਕੋ ਦੋਵਾਂ ਨੇ ਹੀ ਦਸਤਖਤ ਕੀਤੇ ਹਨ। ਇਸ ਕਰਕੇ ਇਸ 'ਤੇ ਹੁਣ ਕੋਈ ਨਵੀਂ ਨੀਤੀ ਅਪਣਾਉਣੀ ਚਾਹੀਦੀ ਹੈ।
ਸੈਂਕੜਿਆਂ ਦੀ ਗਿਣਤੀ 'ਚ ਦੇਸ਼ਾਂ ਨੇ ਇਸ ਮੁਹਿੰਮ 'ਤੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਦਸਤਖਤ ਕੀਤੇ। ਇਨ੍ਹਾਂ ਦੇਸ਼ਾਂ ਦੇ ਆਗੂਆਂ ਨੇ ਡੋਨਾਲਡ ਟਰੰਪ ਦੀ ਅਗਵਾਈ 'ਚ ਨਿਊਯਾਰਕ ਵਿਖੇ ਨਸ਼ਿਆਂ ਵਿਰੋਧੀ ਹੋਣ ਵਾਲੇ ਸਮਾਗਮ 'ਗਲੋਬਲ ਕਾਲ ਟੂ ਐਕਸ਼ਨ ਆਨ ਦਾ ਵਰਲਡ ਡਰੱਗ ਪ੍ਰਾਬਲਮਜ਼' 'ਚ ਹਿੱਸਾ ਲੈਣ ਦੀ ਵਚਨਬੱਧਤਾ ਪ੍ਰਗਟਾਈ। ਦੱਸਣਯੋਗ ਹੈ ਕਿ ਇਸ ਸਬੰਧੀ ਅਮਰੀਕਾ ਦੇ ਪੱਖ 'ਚ 130 ਦੇਸ਼ਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਜਦਕਿ 63 ਦੇਸ਼ ਇਸ 'ਤੇ ਸਹਿਮਤ ਨਹੀਂ ਹੋਏ ਹਨ।
ਟਰੰਪ ਨੇ ਕਿਮ ਨੂੰ ਉਨ੍ਹਾਂ ਦੀ ਹਿੰਮਤ ਲਈ ਕੀਤਾ ਧੰਨਵਾਦ
NEXT STORY