ਵਾਸ਼ਿੰਗਟਨ/ਟੋਰਾਂਟੋ (ਰਾਜ ਗੋਗਨਾ)— ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਦੇ ਤਿੰਨ ਪੁਲਸ ਥਾਣਿਆਂ 'ਚ ਪਟਾਕੇ ਚਲਾਉਣ ਦੀਆਂ ਸ਼ਰਾਰਤੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 50 ਸਾਲਾ ਦੇ ਦਰਬਾਰਾ ਸਿੰਘ ਮਾਨ ਦੀ ਪੁਲਸ ਭਾਲ ਕਰ ਰਹੀ ਹੈ ਅਤੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਮੰਗੇ ਜਾ ਰਹੇ ਹਨ। ਇਹ ਘਟਨਾ ਲੰਘੇ ਐਤਵਾਰ ਰਾਤ 10 ਵਜੇ ਤੋਂ ਬਾਅਦ ਦੀ ਵਾਪਰੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹੈਲੀਕਾਪਟਰ ਹਾਦਸੇ 'ਚ ਲਾੜਾ-ਲਾੜੀ ਦੀ ਮੌਤ! ਸੋਸ਼ਲ ਮੀਡੀਆ 'ਤੇ ਵੀਡਿਓ ਵਾਇਰਲ,ਜਾਣੋ ਕੀ ਹੈ ਸੱਚਾਈ
ਪੀਲ ਰੀਜ਼ਨਲ ਪੁਲਸ (ਪੀ.ਆਰ.ਪੀ.) ਵੱਲੋਂ ਜਾਰੀ ਇੱਕ ਪ੍ਰੈਸ ਰੀਲੀਜ਼ ਅਨੁਸਾਰ ਸ਼ੱਕੀ ਨੇ ਕਥਿਤ ਤੌਰ 'ਤੇ 2 ਮਿਸੀਸਾਗਾ ਦੇ ਅਤੇ 1 ਬਰੈਂਪਟਨ ਦੇ ਪੁਲਸ ਥਾਣੇ ਵਿਚ ਜਾਕੇ ਪਟਾਕੇ ਚਲਾਏ ਗਏ ਹਨ। ਪਟਾਕੇ ਚਲਾਉਣ ਅਤੇ ਪੁਲਸ ਨਾਲ ਝੜਪ ਕਰਨ ਤੋਂ ਬਾਅਦ ਕਥਿਤ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਕੈਨੇਡਾ ਦੀ ਪੀਲ ਪੁਲਸ ਮੁਤਾਬਕ ਦਰਬਾਰਾ ਸਿੰਘ ਮਾਨ ਕੋਲ 2017 ਦੀ ਬਲੈਕ ਫੋਰਡ ਐਕਸਪਲੋਰਰ ਗੱਡੀ ਹੈ, ਜਿਸਦੀ ਸਸਕੈਚਵਨ ਦੀ ਲਾਇਸੈਂਸ ਪਲੇਟ ਅਤੇ 612 MVS ਨੰਬਰ ਹੈ।
ਇਹ ਵੀ ਪੜ੍ਹੋ: ਮਿਆਂਮਾਰ 'ਚ ਫਰਜ਼ੀ ਨੌਕਰੀ ਦੀ ਪੇਸ਼ਕਸ਼ ਦੇ ਝਾਂਸੇ 'ਚ ਆਏ 8 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਰਨਗੇ ਰੂਸ ਦਾ ਦੌਰਾ, ਯੂਕ੍ਰੇਨ 'ਤੇ ਕਰ ਸਕਦੇ ਹਨ ਚਰਚਾ
NEXT STORY