ਚੰਡੀਗੜ੍ਹ/ ਕੈਨਬਰਾ, (ਜੱਸੋਵਾਲ)— ਆਸਟ੍ਰੇਲੀਆ ਦੀ ਕੈਨਬਰਾ ਅਸੈਂਬਲੀ 'ਚ ਪਹਿਲੇ ਭਾਰਤੀ ਐੱਮ. ਐੱਲ. ਏ. ਬਣਨ ਵਾਲੇ ਦੀਪਕ ਰਾਜ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਭਗਵਤ ਗੀਤਾ 'ਤੇ ਹੱਥ ਰੱਖ ਕੇ ਆਪਣੇ ਅਹੁਦੇ ਨੂੰ ਈਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। ਉਨ੍ਹਾਂ ਦਾ ਸਬੰਧ ਚੰਡੀਗੜ੍ਹ ਨਾਲ ਹੈ, ਜਿੱਥੇ ਉਹ ਪਲੇ ਤੇ ਵੱਡੇ ਹੋਏ। ਉਨ੍ਹਾਂ ਨੇ ਇੱਥੋਂ ਦੇ ਡੀ. ਏ. ਵੀ. ਕਾਲਜ ਤੋਂ ਪੜ੍ਹਾਈ ਕੀਤੀ। ਜ਼ਿਕਰਯੋਗ ਹੈ ਕਿ ਉਹ ਪਹਿਲੇ ਅਜਿਹੇ ਭਾਰਤੀ-ਆਸਟ੍ਰੇਲੀਆਈ ਹਨ ਜੋ ਕੈਨਬਰਾ ਅਸੈਂਬਲੀ 'ਚ ਐੱਮ. ਐੱਲ. ਏ. ਬਣੇ ਹਨ।
ਉਨ੍ਹਾਂ ਕਿਹਾ ਕਿ ਪੀ. ਐੱਮ. ਨਰਿੰਦਰ ਮੋਦੀ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਭਾਰਤ ਨਵੀਂਆਂ ਉਚਾਈਆਂ ਵੱਲ ਵਧ ਰਿਹਾ ਹੈ। ਦੀਪਕ ਆਪਣੇ ਪਰਿਵਾਰ ਨਾਲ ਕਈ ਸਾਲਾਂ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਹਨ। ਉਨ੍ਹਾਂ ਦਾ ਇਕ ਭਰਾ ਅਜੇ ਵੀ ਚੰਡੀਗੜ੍ਹ 'ਚ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਦੀਪਕ 1989 'ਚ ਆਸਟ੍ਰੇਲੀਆ ਆਏ ਸਨ। ਉਨ੍ਹਾਂ ਨੇ ਇੱਥੇ ਜ਼ਿੰਦਗੀ ਸਵਾਰਨ ਲਈ ਕਈ ਪਾਪੜ ਵੇਲੇ। ਦੀਪਕ ਨੇ 2016 'ਚ ਚੋਣਾਂ ਲੜੀਆਂ ਸਨ ਪਰ ਹਾਰ ਗਏ। ਉਹ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲੇ ਕੈਂਡੀਡੇਟ ਬਣੇ। ਉਨ੍ਹਾਂ ਦੀ ਹਾਰ ਕਾਰਨ ਮੇਗਨ ਫਿਟਜਹੈਰਿਸ ਐੱਮ. ਐੱਲ. ਏ. ਬਣ ਗਈ। ਹੁਣ ਮੇਗਨ ਦੇ ਅਸਤੀਫੇ ਮਗਰੋਂ ਨਿਯਮ ਮੁਤਾਬਕ ਦੀਪਕ ਨੂੰ ਐੱਮ. ਐੱਲ. ਏ. ਚੁਣਿਆ ਗਿਆ।
ਹੁਣ ਤਕ ਆਸਟ੍ਰੇਲੀਆਈ ਅਸੈਂਬਲੀ 'ਚ ਜਾਂ ਤਾਂ ਕੁਈਨ ਸਹੁੰ ਚੁਕਾਉਂਦੀ ਸੀ ਜਾਂ ਫਿਰ ਬਾਈਬਲ ਰਾਹੀਂ ਸਹੁੰ ਚੁੱਕੀ ਜਾਂਦੀ ਸੀ। ਜਦ ਦੀਪਕ ਨੂੰ ਚੁਣਿਆ ਗਿਆ ਤਾਂ ਉਨ੍ਹਾਂ ਨੇ ਆਵਾਜ਼ ਚੁੱਕੀ ਕਿ ਉਹ ਇਕ ਹਿੰਦੂ ਹਨ, ਇਸ ਲਈ ਭਗਵਤ ਗੀਤਾ ਰਾਹੀਂ ਸਹੁੰ ਚੁੱਕਣਾ ਚਾਹੁੰਦੇ ਹਨ।
ਜਨਾਜੇ ਦੀ ਨਮਾਜ਼ ਪੜ੍ਹਨ ਵੇਲੇ ਮੁਰਦਾ ਹੋਇਆ ਜ਼ਿੰਦਾ, ਇਮਾਮ ਨੂੰ ਪਿਆ ਦਿਲ ਦਾ ਦੌਰਾ
NEXT STORY