ਪੇਸ਼ਾਵਰ : ਪਾਕਿਸਤਾਨ ਦੇ ਗੜਬੜੀ ਵਾਲੇ ਖੇਤਰ ਉੱਤਰ-ਪੱਛਮੀ ਖੇਤਰ ਵਿਚ ਰਿਮੋਟ-ਕੰਟਰੋਲ ਜ਼ਰੀਏ ਇਕ ਕਾਰ ਵਿਚ ਕੀਤੇ ਗਏ ਧਮਾਕੇ ਵਿਚ ਸਾਬਕਾ ਐੱਮਪੀ ਅਤੇ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਆਦਿਵਾਸੀ ਗਿਣਤੀ ਵਾਲੇ ਜ਼ਿਲ੍ਹੇ ਮਾਮੋਂਡ ਬਾਜੌਰ ਦੇ ਦਾਮਾਦੋਲਾ ਖੇਤਰ ਵਿਚ ਹੋਇਆ।
ਇਹ ਵੀ ਪੜ੍ਹੋ : ਮੈਡਮ ਲੈ ਰਹੀ ਸੀ ਕਲਾਸ, ਅਚਾਨਕ ਬਾਥਰੂਮ 'ਚ ਗੂੰਜੀਆਂ ਕਿਲਕਾਰੀਆਂ, ਸਕੂਲ 'ਚ ਪਈਆਂ ਭਾਜੜਾਂ
ਪੁਲਿਸ ਦੇ ਅਨੁਸਾਰ ਧਮਾਕੇ ਦੇ ਸਮੇਂ ਪਾਕਿਸਤਾਨੀ ਸੰਸਦ ਦੇ ਉੱਚ ਸਦਨ ਸੀਨੇਟ ਦੇ ਸਾਬਕਾ ਮੈਂਬਰ ਹਿਦਾਇਤੁੱਲਾ ਉਪ ਚੋਣ ਵਿਚ ਆਪਣੇ ਭਤੀਜੇ ਨਜ਼ੀਬੁੱਲਾ ਖਾਨ ਦੀ ਪ੍ਰਚਾਰ ਮੁਹਿੰਮ ਦੇ ਸਿਲਸਿਲੇ ਵਿਚ ਮੌਜੂਦ ਸਨ। ਪੀਕੇ 22 ਸੂਬਾਈ ਖੇਤਰ ਵਿਚ 12 ਜੁਲਾਈ ਨੂੰ ਉਪ ਚੋਣ ਹੋਣੀ ਹੈ। ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਨੇ ਧਮਾਕੇ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਇੰਨੇ ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਸਰਕਾਰ ਨੇ ਜਾਰੀ ਕੀਤੀ ਡਰਾਈ ਡੇ ਦੀ ਲਿਸਟ
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਵੀ ਹਮਲੇ ਦੀ ਨਿੰਦਾ ਕਰਦੇ ਹੋਏ ਸਾਬਕਾ ਸੈਨੇਟਰ ਅਤੇ ਹੋਰ ਲੋਕਾਂ ਦੀ ਮੌਤ 'ਤੇ ਸ਼ੋਕ ਪ੍ਰਗਟ ਕੀਤਾ। ਸਮਾਚਾਰ ਪੱਤਰ 'ਦ ਨਿਊਜ਼ ਇੰਟਰਨੈਸ਼ਨਲ' ਦੀ ਖਬਰ ਦੇ ਅਨੁਸਾਰ ਹਿਦਾਇਤੁੱਲਾ 2012 ਤੋਂ 2018 ਅਤੇ ਫਿਰ 2018 ਤੋਂ 2024 ਤੱਕ ਸੈਨੇਟ ਦੇ ਆਜ਼ਾਦ ਮੈਂਬਰ ਰਹੇ ਸਨ। ਇਸ ਤੋਂ ਇਲਾਵਾ ਉਹ ਸਦਨ ਦੀ ਹਵਾਬਾਜ਼ੀ ਸਬੰਧੀ ਸਥਾਈ ਕਮੇਟੀ ਦੇ ਪ੍ਰਧਾਨ ਅਤੇ ਰਾਸ਼ਟਰੀ ਅੱਤਵਾਦ ਰੋਕੂ ਅਥਾਰਟੀ (ਐਨਸੀਟੀਏ) ਦੇ ਮੈਂਬਰ ਵੀ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿਓਰ ਨੇ ਕੰਧ 'ਚ ਜ਼ਿੰਦਾ ਚੁਣਵਾ 'ਤੀ ਭਾਬੀ-ਭਤੀਜੀ, ਦਿਲ ਦਹਿਲਾ ਦੇਵੇਗਾ ਪੂਰਾ ਮਾਮਲਾ
NEXT STORY