ਗੁਰਦਾਸਪੁਰ (ਵਿਨੋਦ)- ਬੀਤੇ ਦਿਨ ਪਾਕਿਸਤਾਨ ’ਚ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਪਾਕਿਸਤਾਨ ’ਚ ਰਹਿਣ ਵਾਲੇ ਅਹਿਮਦੀਆ ਭਾਈਚਾਰੇ ਨੂੰ ਮੁਸਲਿਮ ਨਹੀਂ ਮੰਨਿਆ ਜਾਂਦਾ ਅਤੇ ਨਾ ਹੀ ਉਨ੍ਹਾਂ ਨੂੰ ਮੁਸਲਿਮ ਧਰਮ ਦੇ ਤਿਉਹਾਰ ਮਨਾਉਣ ਦੀ ਇਜ਼ਾਜਤ ਹੈ। ਈਦ-ਉਲ-ਅਜ਼ਹਾ ਮੌਕੇ ਵੀ ਪੰਜ ਅਹਿਮਦੀਆ ਫਿਰਕੇ ਦੇ ਲੋਕਾਂ ਖ਼ਿਲਾਫ਼ ਜਾਨਵਰਾਂ ਦੀ ਬਲੀ ਦੇਣ ਦਾ ਦੋਸ਼ ਲਗਾ ਕੇ ਕੇਸ ਦਰਜ ਕੀਤੇ ਗਏ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਹਿਣੀ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
ਸੂਤਰਾਂ ਅਨੁਸਾਰ ਪਾਕਿਸਤਾਨ ’ਚ ਅਹਿਮਦੀਆਂ ਫ਼ਿਰਕੇ ਦੇ ਕਿਸੇ ਵੀ ਵਿਅਕਤੀ ਨੂੰ ਆਪਣੇ-ਆਪ ਨੂੰ ਮੁਸਲਿਮ ਕਹਾਉਣ ਜਾਂ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਨਹੀਂ ਹੈ। ਇਸੇ ਚੱਕਰ ’ਚ ਬਕਰੀਦ ’ਤੇ ਜਾਨਵਰਾਂ ਦੀ ਬਲੀ ਦੇਣ ਵਾਲੇ 5 ਅਹਿਮਦੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ, ਜਿਨ੍ਹਾਂ ’ਚ ਧਾਰਾ 298ਸੀ ਅਧੀਨ 2 ਕੇਸ ਟੋਬਾ ਸਿੰਘ ਦੇ ਪੁਲਸ ਸਟੇਸ਼ਨ ਗੋਜ਼ਰਾ ’ਚ, ਜਦਕਿ ਨਨਕਾਣਾ ਸਾਹਿਬ ਦੇ ਸ਼ਾਹਕੋਟ, ਫੈਸਲਾਬਾਦ ਦੇ ਰੌਸ਼ਨਵਾਲਾ ਪੁਲਸ ਸਟੇਸ਼ਨ ਅਤੇ ਲਾਹੌਰ ਦੇ ਬਾਦਾਮੀ ਬਾਗ ਪੁਲਸ ਸਟੇਸ਼ਨ ’ਚ ਇਕ-ਇਕ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਨਿਊਜ਼ੀਲੈਂਡ ਤੋਂ ਆਈ ਦੁਖਦ ਖ਼ਬਰ, ਰਾਤੀ ਸੁੱਤਾ ਫਿਰ ਨਾ ਉੱਠਿਆ ਵਡਾਲਾ ਬਾਂਗਰ ਦਾ ਕੰਵਰਜੀਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਾਊਦੀ ਅਰਬ 'ਚ ਬਿਨਾਂ ਇਜਾਜ਼ਤ ਹੱਜ ਕਰਨ ਦੇ ਦੋਸ਼ 'ਚ 17 ਹਜ਼ਾਰ ਤੋਂ ਵੱਧ ਲੋਕ ਹਿਰਾਸਤ 'ਚ
NEXT STORY