ਰੋਮ (ਦਲਵੀਰ ਕੈਂਥ) - ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਸੰਸਥਾਵਾਂ ਚਾਹੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪਰ ਇਹ ਜ਼ੋਰ ਹਵਾ ਵਿੱਚ ਜ਼ਿਆਦਾ ਅਤੇ ਧਰਤੀ 'ਤੇ ਘੱਟ ਲੱਗਦਾ ਲੱਗ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਸਿੱਖ ਸੰਗਤਾਂ ਅੱਜ ਵੀ ਇਟਲੀ ਵਿੱਚ ਭੁਗਤ ਰਹੀਆਂ ਹਨ। ਕਹਿਣ ਨੂੰ 90% ਧਰਮ ਰਜਿਸਟਰਡ ਕਰਨ ਦਾ ਕੰਮ ਫਤਿਹ ਹੈ, ਇਸ ਦੇ ਬਾਵਜੂਦ ਸਰਕਾਰੀ ਤੰਤਰ ਪੁਲਸ ਪ੍ਰਸ਼ਾਸਨ ਸਿੱਖ ਧਰਮ ਦੀ ਸ਼ਾਨ ਦਸਤਾਰ ਅਤੇ ਸਿਰੀ ਸਾਹਿਬ ਨੂੰ ਲੈਕੇ ਸਿੱਖਾਂ ਦੀ ਖੱਜਲ ਖੁਆਰੀ ਕਰਨੋ ਨਹੀਂ ਟੱਲਦਾ ਜਿਸ ਕਾਰਨ ਸਿੱਖ ਸੰਗਤ ਨੂੰ ਕਈ ਵਾਰ ਤਾਂ ਕੋਰਟਾਂ ਕਚਹਿਰੀਆਂ ਦੇ ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ, ਲੋਕਤੰਤਰ ਖਤਰੇ 'ਚ: ਕਾਂਗਰਸ
ਜਿਹੜੀ ਸਿੱਖ ਸੰਗਤ ਇਟਲੀ ਵਿੱਚ 3 ਦਹਾਕਿਆਂ ਤੋਂ ਰਹਿ ਰਹੀ ਹੈ ਉਸ ਨੂੰ ਤਾਂ ਪਤਾ ਹੈ ਕਿ ਸਿਰੀ ਸਾਹਿਬ ਨੂੰ ਜਨਤਕ ਥਾਵਾਂ ਜਾਂ ਸਰਕਾਰੇ ਦਰਬਾਰੇ ਪਾਕੇ ਨਹੀਂ ਜਾਣਾ ਜਾਂ ਜਨਤਕ ਨਹੀਂ ਕਰਨਾ ਪਰ ਜਿਹੜੇ ਸਿੰਘ ਇਟਲੀ ਵਿੱਚ ਨਵੇਂ ਆ ਰਹੇ ਹਨ ਉਨ੍ਹਾਂ ਨੂੰ ਇਸ ਬਾਬਤ ਪੂਰੀ ਜਾਣਕਾਰੀ ਨਹੀਂ ਅਤੇ ਨਾ ਹੀ ਇਸ ਸਬੰਧੀ ਬਹੁਤੇ ਗੁਰਦੁਆਰਿਆਂ ਵਿੱਚ ਕੋਈ ਜਾਣਕਾਰੀ ਨਵੇਂ ਸਿੰਘਾਂ ਨੂੰ ਦਿੱਤੀ ਜਾ ਰਹੀ ਹੈ। ਜਿਸ ਕਾਰਨ ਮਹਾਨ ਸਿੱਖ ਧਰਮ ਦੇ ਕਕਾਰ ਖਾਸਕਰ ਸਿਰੀ ਸਾਹਿਬ ਉਹ ਵੀ 6 ਸੈਂਟੀਮੀਟਰ (ਇਟਲੀ ਦਾ ਕਾਨੂੰਨ 6 ਸੈਂਟੀਮੀਟਰ ਦੀ ਸਿਰੀ ਸਾਹਿਬ ਉਹ ਵੀ ਕੱਪੜਿਆਂ ਦੇ ਅੰਦਰ ਪਾਉਣ ਲਈ ਇਜਾਜ਼ਤ ਦਿੰਦਾ ਹੈ) ਤੋਂ ਵੱਡੀ ਜਨਤਕ ਪਾਉਣ ਨਾਲ ਸਿੰਘਾਂ ਨੂੰ ਪੁਲਸ ਵੱਲੋਂ ਕੀਤੀ ਕਾਰਵਾਈ ਦਾ ਸਾਹਮਣਾ ਪੈ ਰਿਹਾ ਹੈ। ਅਜਿਹਾ ਵਾਕਿਆ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਪ੍ਰਸਿੱਧ ਚੌਕ ਦੋਮੋ ਵਿਖੇ ਵਪਰਿਆ ਜਿੱਥੇ 3 ਕੁ ਮਹੀਨੇ ਪਹਿਲਾਂ ਸੀਜਨ ਵਾਲੇ ਪੇਪਰਾਂ ਤੇ ਆਏ ਅੰਮ੍ਰਿਤਧਾਰੀ ਗੁਰਬਚਨ ਸਿੰਘ ਖਾਲਸਾ (45) ਨੂੰ ਸਥਾਨਕ ਪੁਲਸ ਨੇ ਇਸ ਲਈ ਘੇਰ ਲਿਆ ਕਿ ਉਸ ਨੇ 6 ਸੈਂਟੀਮੀਟਰ ਤੋਂ ਵੱਡੀ ਸਿਰੀ ਜਨਤਕ ਪਹਿਨੀ ਹੋਈ ਸੀ ਜੋ ਕਿ ਇਟਾਲੀਅਨ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ। ਜਿਸ ਕਾਰਨ ਪੁਲਸ ਨੇ ਜਿੱਥੇ ਉਸ ਦੀ ਸਿਰੀ ਸਾਹਿਬ ਜ਼ਬਤ ਕਰ ਲਈ ਉੱਥੇ ਉਸ 'ਤੇ ਗੈਰ-ਕਾਨੂੰਨੀ ਹੁੱਕ ਦੇ ਆਕਾਰ ਦਾ ਚਾਕੂ ਲੈਕੇ ਜਨਤਕ ਘੁੰਮਣ ਦਾ ਕੇਸ ਵੀ ਪਾ ਦਿੱਤਾ ਹੈ। ਇਸ ਦੇ ਨਾਲ ਹੀ ਹਫਤੇ ਦੱਸ ਦਿਨ ਦੇ ਅੰਦਰ ਵਕੀਲ ਕਰ ਆਪਣਾ ਪੱਖ ਰੱਖਣ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।
ਗੁਰਬਚਨ ਸਿੰਘ ਖਾਲਸਾ ਨੇ ਭਾਵਕ ਹੁੰਦਿਆਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਦੱਸਿਆ ਕਿ ਉਹ ਬਾਲ ਬੱਚਿਆਂ ਵਾਲਾ ਬੰਦਾ ਹੈ ਅਤੇ 30 ਜਨਵਰੀ 2024 ਨੂੰ ਹੀ ਇਟਲੀ ਕਰਜ਼ਾ ਚੁੱਕ ਘਰ ਦੀ ਗਰੀਬੀ ਦੂਰ ਕਰਨ ਆਇਆ ਹੈ। ਮਿਲਾਨ ਭਾਰਤੀ ਕੌਸਲੇਟ ਉਹ ਨਾਮ ਉਪ ਨਾਮ ਕਰਵਾਉਣ ਗਿਆ ਸੀ ਕਿ ਮਿਲਾਨ ਦੇ ਮਸ਼ਹੂਰ ਚੌਂਕ ਪਿਆਸਾ ਦੋਮੋ ਚਲਾ ਗਿਆ ਜਿੱਥੇ ਪੁਲਸ ਨੇ ਉਸ ਨੂੰ ਘੇਰ ਲਿਆ ਅਤੇ ਵੱਡੀ ਸਿਰੀ ਸਾਹਿਬ ਨੂੰ ਵੱਡਾ ਚਾਕੂ ਸਮਝ ਕੇਸ ਪਾ ਦਿੱਤਾ ਪਰ ਉਸ ਨੂੰ ਨਹੀਂ ਪਤਾ ਸੀ ਇਟਲੀ ਵੱਡੀ ਸਿਰੀ ਸਾਹਿਬ ਪਾ ਬਾਹਰ ਨਹੀ ਘੁੰਮ ਸਕਦੇ। ਇਸ ਅਪਰਾਧ ਲਈ ਉਸ ਨੂੰ ਕਈ ਘੰਟੇ ਪੁਲਸ ਨੇ ਪੁੱਛ ਪੜਤਾਲ ਕਰਕੇ ਉਸ ਦੇ ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ ਕਰ ਸਿਰੀ ਸਾਹਿਬ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈਕੇ ਫਿਰ ਉਸ ਨੂੰ ਛੱਡਿਆ। ਪੀੜਤ ਗੁਰਬਚਨ ਸਿੰਘ ਖਾਲਸਾ ਜਿਹੜਾ ਕਰਜਾਈ ਹੋ ਸੀਜ਼ਨ ਵਾਲੇ ਪੇਪਰਾਂ 'ਤੇ ਇਟਲੀ ਆਇਆ ਹੈ ਉਸ ਨੇ ਇਟਲੀ ਦੀਆਂ ਸਿੱਖ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਸ ਦੇ ਬੱਚਿਆਂ ਦਾ ਭੱਵਿਖ ਕਿਸੇ ਕਾਰਨ ਪ੍ਰਭਾਵਿਤ ਨਾ ਹੋਵੇ ਉਸ ਦੀਆਂ ਧੀਆਂ ਜਵਾਨ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿੱਖ ਕਮਿਊਨਿਟੀ ਇਟਲੀ ਨੇ ਗੁਰਬਚਨ ਸਿੰਘ ਖਾਲਸਾ ਦਾ ਹਾਲ ਜਾਣਿਆ ਅਤੇ ਉਸ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਹੁਣ ਇਹ ਵਕਤ ਹੀ ਦੱਸੇਗਾ ਕਿ ਇਸ ਸਿੰਘ ਦੀ ਕੋਈ ਮਦਦ ਕਰਦਾ ਹੈ ਜਾਂ ਮੂਕ ਦਰਸ਼ਕ ਬਣ ਤਮਾਸ਼ਬੀਨ ਬਣਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਸਕੋ ਅੱਤਵਾਦੀ ਹਮਲਾ; ਰਾਸ਼ਟਰਪਤੀ ਪੁਤਿਨ ਨੇ ਰੂਸ 'ਚ ਦੇਸ਼ ਵਿਆਪੀ ਸੋਗ ਦਾ ਕੀਤਾ ਐਲਾਨ
NEXT STORY