ਲੰਡਨ— ਰੋਬੋਟ ਵੀ ਛੋਟੇ ਬੱਚਿਆਂ ਨੂੰ ਵਿਗਾੜ ਸਕਦੇ ਹਨ। ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਬੋਟ ਬਾਲਗਾਂ ਦੀ ਤੁਲਨਾ ਵਿਚ ਬੱਚਿਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਬ੍ਰਿਟੇਨ ਦੀ ਪਲਾਈਮਾਊਥ ਯੂਨੀਵਰਸਿਟੀ ਨੇ ਰੋਬੋਟ ਅਤੇ ਪਰਿਵਾਰਿਕ ਮੈਂਬਰਾਂ ਦੀ ਮੌਜੂਦਗੀ ਵਿਚ ਬਾਲਗਾਂ ਅਤੇ ਬੱਚਿਆਂ ਨੂੰ ਇਕ ਹੀ ਤਰ੍ਹਾਂ ਦਾ ਕੰਮ ਸੌਂਪਿਆ ਅਤੇ ਉਨ੍ਹਾਂ ਦੀ ਤੁਲਨਾ ਕੀਤੀ। ਖੋਜ ਵਿਚ ਦੇਖਿਆ ਗਿਆ ਕਿ ਬਾਲਗਾਂ ਦੇ ਵਿਚਾਰ ਰੋਬੋਟ ਦੀ ਥਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਰਾਇ ਤੋਂ ਪ੍ਰਭਾਵਿਤ ਸਨ। ਇਸ ਸਬੰਧੀ ਪਹਿਲਾਂ ਵੀ ਇਕ ਅਧਿਐਨ ਹੋਇਆ ਸੀ, ਜਿਸ ਵਿਚ ਕੁਝ ਬਾਲਗਾਂ ਨੂੰ ਰੋਬੋਟ ਨੇ ਭਾਵਨਾਤਮਕ ਰੂਪ ਨਾਲ ਪਿਘਲਾ ਦਿੱਤਾ ਸੀ।
ਇਸ ਨਵੀਂ ਖੋਜ ਵਿਚ ਹੈਰਾਨ ਕਰਨ ਵਾਲੀ ਇਹ ਗੱਲ ਸਾਹਮਣੇ ਆਈ ਕਿ 7 ਤੋਂ 9 ਸਾਲ ਦੇ ਬੱਚੇ ਰੋਬੋਟ ਦੀਆਂ ਗੱਲਾਂ ਵਿਚ ਜ਼ਿਆਦਾ ਆਏ ਜਦੋਂਕਿ ਰੋਬੋਟ ਪੂਰੀ ਤਰ੍ਹਾਂ ਨਾਲ ਗਲਤ ਸੀ। ਇਸ ਅਧਿਐਨ ਲਈ 'ਐਸ਼ ਪ੍ਰਤੀਮਾਨ' ਦੀ ਵਰਤੋਂ ਕੀਤੀ ਗਈ, ਜੋ 1950 ਵਿਚ ਵਿਕਸਿਤ ਕੀਤਾ ਗਿਆ ਸੀ। ਇਸ ਦੇ ਤਹਿਤ ਲੋਕਾਂ ਨੂੰ ਸਕਰੀਨ 'ਤੇ 4 ਲਾਈਨਾਂ ਦੇਖਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਵਿਚੋਂ ਕਿਹੜੀਆਂ ਦੋ ਲਾਈਨਾਂ ਦੀ ਲੰਬਾਈ ਬਰਾਬਰ ਹੈ।
ਰੋਬੋਟ ਕਾਰਨ ਦਿੱਤੇ ਗਲਤ ਜਵਾਬ
ਜਦੋਂ ਇਹ ਸਵਾਲ ਇਕੱਲੇ ਵਿਚ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਹੋਰ ਲੋਕਾਂ ਦੀ ਮੌਜੂਦਗੀ ਵਿਚ ਉਹ ਦੂਜਿਆਂ ਦੀਆਂ ਗੱਲਾਂ ਵਿਚ ਆਉਣ ਲੱਗੇ। ਜੋ ਬੱਚੇ ਕਮਰੇ ਵਿਚ ਇਕੱਲੇ ਸਨ, ਉਨ੍ਹਾਂ ਨੇ ਇਸ ਟੈਸਟ ਵਿਚ 87 ਫੀਸਦੀ ਅੰਕ ਹਾਸਲ ਕੀਤੇ ਪਰ ਜਦੋਂ ਉਨ੍ਹਾਂ ਨਾਲ ਰੋਬੋਟ ਨੂੰ ਛੱਡਿਆ ਗਿਆ ਤਾਂ ਇਹ ਸਕੋਰ ਡਿਗ ਕੇ 75 ਫੀਸਦੀ ਤੱਕ ਰਹਿ ਗਿਆ। ਜਦੋਂ ਉਨ੍ਹਾਂ ਦੇ ਗਲਤ ਜਵਾਬਾਂ ਦੀ ਸਮੀਖਿਆ ਕੀਤੀ ਤਾਂ ਪਤਾ ਲੱਗਾ ਕਿ 74 ਫੀਸਦੀ ਜਵਾਬ ਓਹੀ ਸਨ, ਜੋ ਰੋਬੋਟ ਨੇ ਉਨ੍ਹਾਂ ਨੂੰ ਦੱਸੇ ਸਨ। 'ਸਾਇੰਸ ਰੋਬੋਟਿਕਸ' ਜਰਨਲ ਵਿਚ ਪ੍ਰਕਾਸ਼ਿਤ ਇਹ ਅਧਿਐਨ ਇਸ ਗੱਲ 'ਤੇ ਧਿਆਨ ਦਿਵਾ ਸਕਦਾ ਹੈ ਕਿ ਰੋਬੋਟ ਕਿਵੇਂ ਸਾਡੇ ਸਮਾਜ 'ਤੇ ਆਪਣਾ ਹਾਂਪੱਖੀ ਅਤੇ ਨਾਂਹਪੱਖੀ ਅਸਰ ਛੱਡ ਸਕਦੇ ਹਨ।
ਇਸ ਬਾਰੇ ਚਰਚਾ ਦੀ ਲੋੜ
ਉਨ੍ਹਾਂ ਕਿਹਾ ਕਿ ਇਸ ਖੋਜ ਵਿਚ ਅਸੀਂ ਦੇਖਿਆ ਕਿ ਰੋਬੋਟ ਇਸ ਸਥਿਤੀ ਵਿਚ ਹਨ, ਜਦੋਂ ਉਹ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਜਿਹੇ ਵਿਚ ਇਸ ਗੱਲ 'ਤੇ ਚਰਚਾ ਕਰਨਾ ਬਹੁਤ ਜ਼ਰੂਰੀ ਹੈ ਕਿ ਕੀ ਸਾਨੂੰ ਇਸ ਨੂੰ ਲੈ ਕੇ ਕੋਈ ਤੈਅ ਦਿਸ਼ਾ-ਨਿਰਦੇਸ਼ ਤਿਆਰ ਕਰਨੇ ਚਾਹੀਦੇ ਹਨ ਤਾਂ ਕਿ ਭਵਿੱਖ ਵਿਚ ਰੋਬੋਟ ਦਾ ਬੱਚਿਆਂ 'ਤੇ ਨਾਂਹਪੱਖੀ ਪ੍ਰਭਾਵ ਨਾ ਪਵੇ।
ਆਪਣਿਆਂ ਦੀ ਰਾਇ ਟਾਲਣਾ ਆਮ ਤੌਰ 'ਤੇ ਮੁਸ਼ਕਲ
ਪ੍ਰਮੁੱਖ ਖੋਜਕਾਰ ਟੋਨੀ ਬੇਲਪਾਮੇ ਮੁਤਾਬਕ ਲੋਕ ਅਕਸਰ ਆਪਣਿਆਂ ਦੀ ਰਾਇ ਜਾਣਨਾ ਚਾਹੁੰਦੇ ਹਨ ਅਤੇ ਅਸੀਂ ਇਹ ਲੰਮੇ ਸਮੇਂ ਤੋਂ ਜਾਣਦੇ ਹਾਂ ਕਿ ਉਨ੍ਹਾਂ ਦੀ ਰਾਇ ਨੂੰ ਨਜ਼ਰ-ਅੰਦਾਜ਼ ਕਰਕੇ ਆਪਣੀ ਸੁਣਨਾ ਅਕਸਰ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਰੋਬੋਟ ਛੇਤੀ ਹੀ ਭਵਿੱਖ ਵਿਚ ਘਰ ਅਤੇ ਦਫਤਰ ਦਾ ਹਿੱਸਾ ਹੋਣਗੇ, ਅਜਿਹੇ ਵਿਚ ਅਸੀਂ ਜਾਣਨਾ ਚਾਹੁੰਦੇ ਸੀ ਕਿ ਜੇ ਲੋਕ ਰੋਬੋਟ ਤੋਂ ਰਾਇ ਲੈਂਦੇ ਹਨ ਤਾਂ ਕੀ ਹੋਵੇਗਾ। ਉਨ੍ਹਾਂ ਮੁਤਾਬਕ ਰੋਬੋਟ ਦੀ ਵਰਤੋਂ ਸਿੱਖਿਆ ਅਤੇ ਬੱਚਿਆਂ ਦੀ ਦੇਖਭਾਲ ਵਿਚ ਵੀ ਕੀਤੀ ਜਾ ਰਹੀ ਹੈ। ਅਜਿਹੇ ਵਿਚ ਉਨ੍ਹਾਂ ਦਾ ਬੱਚਿਆਂ 'ਤੇ ਕੀ ਪ੍ਰਭਾਵ ਪਵੇਗਾ, ਇਸ ਨੂੰ ਜਾਣਨਾ ਜ਼ਰੂਰੀ ਹੈ।
ਪੱਛਮੀ ਅਫਰੀਕਾ 'ਚ ਗਿਨੀ ਦੀ ਖਾੜੀ ਤੋਂ ਜਹਾਜ਼ ਲਾਪਤਾ
NEXT STORY