ਬੀਜਿੰਗ (ਵਾਰਤਾ): ਚੀਨ ਦੇ ਪੂਰਬੀ ਉੱਤਰੀ ਸੂਬੇ ਹੇਇਲੋਂਗਜਿਆਂਗ ਵਿਚ ਇਕ ਰਸਾਇਣਿਕ ਪਲਾਂਟ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ, ਧਮਾਕਾ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਲੱਗਭਗ 12:46 ਮਿੰਟ 'ਤੇ ਐਂਡਾ ਸ਼ਹਿਰ ਵਿਚ ਸਥਿਤ ਰਸਾਣਿਣਿਕ ਪਲਾਂਟ ਵਿਚ ਹੋਇਆ। ਧਮਾਕੇ ਦੇ ਬਾਅਦ ਪਲਾਂਟ ਵਿਚ ਅੱਗ ਲੱਗ ਗਈ, ਜਿਸ ਨੂੰ ਸਵੇਰ ਤੱਕ ਬੁਝਾਇਆ ਨਹੀਂ ਜਾ ਸਕਿਆ।
ਸ਼ੁਰੂਆਤੀ ਰਿਪੋਰਟਾਂ ਵਿਚ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਸੀ ਜਦਕਿ ਦੋ ਲੋਕ ਲਾਪਤਾ ਦੱਸੇ ਗਏ ਸਨ। ਅੱਜ ਸਵੇਰੇ ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ।ਘਟਨਾ ਵਿਚ ਚਾਰ ਲੋਕ ਜ਼ਖਮੀ ਹੋਏ ਹਨ, ਜਿਹਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਵਾਤਾਵਰਨ ਮੰਤਰਾਲੇ ਦੀ ਇਕ ਟਾਸਕ ਫੋਰਸ ਨੇ ਧਮਾਕੇ ਦੇ ਸਥਾਨ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਵਾਤਾਵਰਨ ਵਿਚ ਕੋਈ ਖਤਰਨਾਕ ਰਸਾਇਣਿਕ ਪਦਾਰਥ ਦੀ ਮੌਜੂਦਗੀ ਦਾ ਪਤਾ ਲਗਾਇਆ ਜਾ ਸਕੇ।
ਨੋਟ- ਚੀਨ : ਰਸਾਇਣਿਕ ਪਲਾਂਟ 'ਚ ਧਮਾਕਾ, 3 ਦੀ ਮੌਤ ਤੇ 4 ਲੋਕ ਜ਼ਖਮੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਮਰੀਕਾ : ਮਾਪਿਆਂ ਨੇ ਤੋੜੀ DVD, ਬੇਟੇ ਨੇ ਠੋਕਿਆ ਮੁਕੱਦਮਾ, ਭਰਨਾ ਪਿਆ ਹਰਜਾਨਾ
NEXT STORY