ਬੀਜਿੰਗ (ਭਾਸ਼ਾ): ਪੂਰਬੀ ਚੀਨ ਦੇ ਜਿਆਂਗਸ਼ੁ ਸੂਬੇ ਵਿਚ ਐਤਵਾਰ ਤੜਕੇ ਇਕ ਟਰੱਕ ਅਤੇ ਯਾਤਰੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਸ਼ੇਨਯਾਂਗ-ਹਾਏਕੋਉ ਐਕਸਪ੍ਰੈੱਸ-ਵੇਅ 'ਤੇ ਟਰੱਕ ਡਿਵਾਈਡਰ ਤੋੜ ਕੇ ਬੱਸ ਨਾਲ ਟਕਰਾ ਗਿਆ, ਜਿਸ ਨਾਲ ਬੱਸ ਪਲਟ ਗਈ ਅਤੇ ਦੋ ਹੋਰ ਟਰੱਕਾਂ ਨਾਲ ਜਾ ਟਕਰਾਈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਜ਼ਖਮੀਆਂ ਨੂੰ ਇਕ ਨੇੜੇ ਹਸਪਤਾਲ ਵਿਚ ਲਿਜਾਇਆ ਗਿਆ ਹੈ ਜਿਹਨਾਂ ਦੀ ਸਹੀ ਗਿਣਤੀ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਹਾਦਸੇ ਸੰਬੰਧੀ ਜਾਂਚ ਜਾਰੀ ਹੈ।
ਨੋਟ- ਚੀਨ : ਬੱਸ ਅਤੇ ਟਰੱਕ ਦੀ ਟੱਕਰ, 11 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ ਦੀ ਸਭ ਤੋਂ ਅਮੀਰ ਔਰਤ : ਸੈਲਰੀ ਦੇ ਮਾਮਲੇ ਐਲਨ ਮਸਕ, ਸੁੰਦਰ ਪਿਚਾਈ ਤੇ ਕੁੱਕ ਨੂੰ ਵੀ ਛੱਡਿਆ ਪਿੱਛੇ
NEXT STORY