ਬੀਜਿੰਗ (ਬਿਊਰੋ): ਚੀਨ ਵਿਚ ਲੱਗਭਗ 100 ਮਿਲੀਅਨ ਲੋਕਾਂ ਨੂੰ ਜ਼ਹਿਰੀਲੇ ਰਸਾਇਣਾਂ ਵਾਲੇ ਅਸੁਰੱਖਿਅਤ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਦੇ ਮੁਤਾਬਕ, ਸਿੰਘੁਆ ਯੂਨੀਵਰਸਿਟੀ ਦੇ ਇਕ ਦਲ ਵੱਲੋਂ ਪ੍ਰਤੀ-ਪੱਧਰ ਅਤੇ ਪਾਲੀਫਲੁਓਰੋਕਾਇਲ (PFAS) ਦੇ ਪੱਧਰ ਦਾ ਅਧਿਐਨ ਕਰਨ ਦੇ ਬਾਅਦ ਇਹ ਅੰਕੜੇ ਜਾਰੀ ਕੀਤੇ ਗਏ ਹਨ। ਇਸ ਗੰਦੇ ਪਾਣੀ ਵਿਚ ਮਨੁੱਖ ਵੱਲੋਂ ਬਣਾਏ ਕੱਪੜਿਆਂ ਅਤੇ ਕੀਟਨਾਸ਼ਕਾਂ ਨਾਲ ਭਰਪੂਰ ਰਸਾਇਣ ਹਨ।
ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : ਚੀਨ 'ਚ ਆਈਸਕ੍ਰੀਮ 'ਚੋਂ ਮਿਲਿਆ ਕੋਰੋਨਾ ਵਾਇਰਸ, 4,836 ਬਕਸੇ ਸੰਕ੍ਰਮਿਤ
ਅਧਿਐਨ ਵਿਚ ਪਾਇਆ ਗਿਆ ਕਿ ਚੀਨੀ ਸ਼ਹਿਰਾਂ ਵਿਚ 20 ਫੀਸਦੀ ਤੋਂ ਵੱਧ ਪੀ.ਐੱਫ.ਏ.ਐੱਸ. ਦੀ ਮਾਤਰਾ ਸੁਰੱਖਿਅਤ ਪੱਧਰ ਨਾਲੋਂ ਵੱਧ ਹੈ। ਕਿਉਂਕਿ ਚੀਨ ਦਾ ਕੋਈ ਰਾਸ਼ਟਰੀ ਮਾਪਦੰਡ ਨਹੀਂ ਹੈ ਇਸ ਲਈ ਅਧਿਐਨ ਨੇ ਬੈਂਚਮਾਰਕ ਦੇ ਰੂਪ ਵਿਚ ਅਮਰੀਕੀ ਰਾਜ ਵਰਮੋਂਟ ਦੇ ਨਿਯਮਾਂ ਦੀ ਵਰਤੋਂ ਕੀਤੀ। ਐੱਸ.ਸੀ.ਐੱਮ.ਪੀ. ਦੇ ਮੁਤਾਬਕ, ਉੱਚ ਪੱਧਰ ਵਾਲੇ ਸ਼ਹਿਰਾਂ ਵਿਚ ਪੂਰਬੀ ਚੀਨ ਵਿਚ ਵੂਸ਼ੀ, ਹਾਂਗਝੋਊ ਅਤੇ ਸੁਜੌਏ ਅਤੇ ਦੱਖਣੀ ਸੂਬੇ ਗੁਆਂਗਡੋਂਗ ਦੇ ਫੁਜੋਨ ਸ਼ਾਮਲ ਸਨ। ਅਧਿਐਨ ਕਰਤਾਵਾਂ ਨੇ ਪਾਣੀ ਦੇ ਵੱਧਦੇ ਦੂਸ਼ਿਤ ਪੱਧਰ ਦੇ ਲਈ ਡੂੰਘੀ ਉਦਯੋਗਿਕ ਗਤੀਵਿਧੀ ਅਤੇ ਉੱਚ ਆਬਾਦੀ ਘਣਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਨਵਾਜ਼ ਸ਼ਰੀਫ ਨੇ ਇਮਰਾਨ ਖਾਨ 'ਤੇ ਲਗਾਇਆ ਦੋਸ਼, ਦੱਸਿਆ 'ਅਪਰਾਧੀ'
NEXT STORY