ਬੀਜਿੰਗ (ਬਿਊਰੋ): ਕੋਰੋਨਾਵਾਇਰਸ ਨਾਲ ਦੁਨੀਆ ਦਾ ਲੱਗਭਗ ਹਰ ਦੇਸ਼ ਪ੍ਰਭਾਵਿਤ ਹੈ। ਇਸ ਵਿਚ ਚੀਨ ਹਾਂਗਕਾਂਗ ਵਿਚ ਸਵੈਇੱਛਾ ਢੰਗ ਨਾਲ ਵੱਡੇ ਪੱਧਰ 'ਤੇ ਕੋਰੋਨਾ ਦੀ ਟੈਸਟਿੰਗ ਕਰਾਉਣਾ ਚਾਹੁੰਦਾ ਹੈ ਪਰ ਹਾਂਗਕਾਂਗ ਦੇ ਕਈ ਨੇਤਾ ਇਸ ਦਾ ਵਿਰੋਧ ਕਰ ਰਹੇ ਹਨ। ਲੋਕਤੰਤਰ ਸਮਰਥਕ ਨੇਤਾਵਾਂ ਦਾ ਕਹਿਣਾ ਹੈਕਿ ਇਸ ਦੇ ਜ਼ਰੀਏ ਚੀਨ ਹਾਂਗਕਾਂਗ ਦੇ ਲੋਕਾਂ ਦਾ ਡੀ.ਐੱਨ.ਏ. ਰਿਕਾਰਡ ਆਪਣੇ ਕੋਲ ਜਮਾਂ ਕਰ ਲਵੇਗਾ।
ਚੀਨ ਇਕ ਵੱਡੀ ਯੋਜਨਾ ਦੇ ਤਹਿਤ ਹਾਂਗਕਾਂਗ ਵਿਚ ਵੱਡੇ ਪੱਧਰ 'ਤੇ ਕੋਵਿਡ-19 ਦੀ ਟੈਸਟਿੰਗ ਕਰ ਰਿਹਾ ਹੈ।ਚੀਨ ਦਾ ਕਹਿਣਾ ਹੈ ਕਿ ਇਹ ਟੈਸਟਿੰਗ ਪ੍ਰਕਿਰਿਆ ਬਿਲਕੁੱਲ ਸਵੈਇਛੁੱਕ ਹੈ ਅਤੇ ਚੀਨੀ ਸਰਕਾਰ ਨੇ ਇਹ ਵੀ ਕਿਹਾ ਹੈਕਿ ਇਸ ਟੈਸਟਿੰਗ ਦੇ ਜ਼ਰੀਏ ਉਹ ਕਿਸੇ ਦਾ ਵੀ ਨਿੱਜੀ ਡਾਟਾ ਆਪਣੇ ਕੋਲ ਰਿਕਾਰਡ ਵਿਚ ਨਹੀਂ ਰੱਖਣਗੇ। ਭਾਵੇਂਕਿ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਨੇਤਾਵਾਂ ਨੇ ਇਸ ਟੈਸਟਿੰਗ ਦਾ ਬਾਈਕਾਟ ਕੀਤਾ ਹੈ ਅਤੇ ਟੈਸਟ ਨਾ ਕਰਾਉਣ ਦੀ ਅਪੀਲ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ-19 ਦੇ ਨਵੇਂ ਮਾਮਲੇ ਆਏ ਸਾਹਮਣੇ
ਇਕ ਨੇਤਾ ਜੋਸ਼ੁਆ ਵਾਂਗ ਨੇ ਕਿਹਾ ਕਿ ਸਰਕਾਰ ਇਕ ਸਾਜਿਸ਼ ਦੇ ਤਹਿਤ ਹਾਂਗਕਾਂਗ ਦੇ ਲੋਕਾਂ ਦਾ ਡੀ.ਐੱਨ.ਏ. ਆਪਣੇ ਕੋਲ ਜਮਾਂ ਕਰ ਰਹੀ ਹੈ। ਉੱਥੇ ਦੂਜੇ ਨੇਤਾ ਦਾ ਕਹਿਣਾ ਹੈ ਕਿ ਸਰਕਾਰ ਇਹ ਗੱਲ ਸਪੱਸ਼ਟ ਤਰੀਕੇ ਨਾਲ ਨਹੀਂ ਦੱਸ ਰਹੀ ਹੈ ਕਿ ਉਹ ਆਖਿਰ ਕਿਸ ਤਰ੍ਹਾਂ ਲੋਕਾਂ ਦਾ ਡਾਟਾ ਜਮਾਂ ਕਰੇਗੀ। ਚੀਨ ਦੀ ਸਰਕਾਰ ਨੇ ਇਸ ਯੋਜਨਾ ਵਿਚ ਹਾਂਗਕਾਂਗ ਦੇ ਲੋਕਾਂ ਦੀ ਬਜਾਏ ਚੀਨ ਦੇ ਹੋਰ ਖੇਤਰਾਂ ਦੇ ਮੈਡੀਕਲ ਸਟਾਫ ਨੂੰ ਲਗਾਇਆ ਹੈ।ਇੱਥੇ ਦੱਸ ਦਈਏ ਕਿ ਸ਼ਨੀਵਾਰ ਨੂੰ ਇਸ ਟੈਸਟ ਦੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਈ ਸੀ। ਹੁਣ ਤੱਕ 5.53 ਲੱਖ ਤੋਂ ਵਧੇਰੇ ਲੋਕ ਇਸ ਦੇ ਤਹਿਤ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਹਾਂਗਕਾਂਗ ਦੀ ਆਬਾਦੀ 75 ਲੱਖ ਹੈ।
ਨਿਊਜ਼ੀਲੈਂਡ 'ਚ ਕੋਵਿਡ-19 ਦੇ ਨਵੇਂ ਮਾਮਲੇ ਆਏ ਸਾਹਮਣੇ
NEXT STORY